ਕੋਰੋਨਾ ਵਾਇਰਸ ਨਾਲ ਔਰਤ ਦੀ ਮੌਤ ਮਗਰੋਂ ਸਸਕਾਰ ’ਚ ਸ਼ਾਮਲ 70 ਲੋਕ ਹੋਏ ਲਾਗ ਦੇ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹ ਦੇ ਉਲਹਾਸਨਗਰ ’ਚ ਕੋਰੋਨਾ ਵਾਇਰਸ ਨਾਲ 40 ਸਾਲਾਂ ਦੀ ਇਕ ਔਰਤ ਦੀ ਮੌਤ ਹੋਣ ਤੋਂ ਬਾਅਦ ਉਸ ਦੇ

File Photo

ਠਾਣੇ, 30 ਮਈ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹ ਦੇ ਉਲਹਾਸਨਗਰ ’ਚ ਕੋਰੋਨਾ ਵਾਇਰਸ ਨਾਲ 40 ਸਾਲਾਂ ਦੀ ਇਕ ਔਰਤ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਸਸਕਾਰ ’ਚ ਸ਼ਾਮਲ ਹੋਏ 18 ਲੋਕਾਂ ਦੀ ਲਾਗ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਘੱਟ ਤੋਂ ਘੱਟ 70 ਵਿਅਕਤੀ ਔਰਤ ਦੇ ਸਸਕਾਰ ’ਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਔਰਤ ਦੀ ਮੌਤ ਤੋਂ ਪਹਿਲਾਂ ਉਸ ’ਚ ਕੋਰੋਨ ਵਾਇਰਸ ਦੀ ਪੁਸ਼ਟੀ ਹੋਈ ਸੀ। ਅਧਿਕਾਰੀ ਨੇ ਕਿਹਾ ਕਿ ਔਰਤ ਦੀ ਲਾਸ਼ ਪ੍ਰਵਾਰ ਨੂੰ ਸੌਂਪੇ ਜਾਣ ਦੇ ਨਾਲ ਸਖ਼ਤ ਹਦਾਇਤ ਦਿਤੀ ਗਈ ਸੀ ਕਿ ਲਾਸ਼ ਦੇ ਬੈਗ ਨੂੰ ਨਾ ਖੋਲਿ੍ਹਆ ਜਾਵੇ ਪਰ ਮਿ੍ਰਤਕਾ ਦੇ ਰਿਸ਼ਤੇਦਾਰਾਂ ਨੇ 25 ਮਈ ਨੂੰ ਬੈਗ ਖੋਲ੍ਹ ਕੇ ਅੰਤਮ ਸਸਕਾਰ ਕੀਤਾ।     (ਪੀਟੀਆਈ)