ਲੌਕਡਾਊਨ 5.0 'ਚ ਮਿਲੀ ਬਿਨਾ ਪਾਸ ਦੇ ਇਕ ਰਾਜ ਤੋਂ ਦੂਜੇ ਰਾਜ 'ਚ ਜਾਣ ਦੀ ਆਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਨਾਲ ਜੰਗ ਜਾਰੀ ਰੱਖਣ ਲਈ ਲੌਕਡਾਊਨ 5.0 ਦਾ ਐਲਾਨ ਕੀਤਾ ਗਿਆ ਹੈ

Lockdown 5.0

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਨਾਲ ਜੰਗ ਜਾਰੀ ਰੱਖਣ ਲਈ ਲੌਕਡਾਊਨ 5.0 ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ 1 ਜੂਨ ਤੋਂ 30 ਜੂਨ ਤੱਕ ਲਾਗੂ ਰੱਖਿਆ ਜਾਵੇਗਾ। ਲੌਕਡਾਊਨ ਨੂੰ ਤਿੰਨ ਅਲੱਗ-ਅਲੱਗ ਫੇਜ਼ ਚ ਖੋਲਿਆ ਜਾਵੇਗਾ। ਲੌਕਡਾਊਨ ਦੇ ਇਸ ਪੜਾਅ ਵਿਚ ਪਹਿਲਾਂ ਦੇ ਮੁਕਾਬਲੇ ਕਾਫੀ ਰਾਹਤਾਂ ਦਿੱਤੀਆਂ ਗਈਆਂ ਹਨ।

ਲੌਕਡਾਊਨ ਦੇ ਇਸ ਪੰਜਵੇਂ ਪੜਾਅ ਵਿਚ ਰੋਟਲ, ਰੈਸਟੋਰੈਂਟ, ਸੈਲੂਨ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਆਗਿਆ ਮਿਲ ਗਈ ਹੈ। ਇਸ ਤੋਂ ਇਲਾਵਾ ਹੁਣ ਲੋਕ ਬਿਨਾ ਕਰਫਿਊ ਪਾਸ ਦੇ ਇਕ ਰਾਜ ਤੋਂ ਦੂਜੇ ਰਾਜ ਵਿਚ ਜਾ ਸਕਣਗੇ। ਇਸ ਲਈ ਹੁਣ ਕਿਸੇ ਆਗਿਆ ਦੀ ਜਰੂਰਤ ਨਹੀਂ ਪਵੇਗੀ। ਗ੍ਰਹਿ ਮੰਤਰਾਲੇ ਦੀਆਂ ਗਾਈਡ ਲਾਈਨ ਮੁਤਾਬਿਕ ਲੋਕਾਂ ਅਤੇ ਸਮਾਨ ਨੂੰ ਇਕ ਰਾਜ ਤੋਂ ਦੂਜੇ ਰਾਜ ਵਿਚ ਲਿਜਾਣ ਨੂੰ ਲੇ ਕੇ ਕੋਈ ਵੀ ਅੜਚਨ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਰਾਜ ਵਿਚ ਵੀ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿਚ ਜਾਣ ਦੀ ਆਗਿਆ ਹੋਵੇਗੀ ਪਰ ਇਸ ਵਿਚ ਸੋਸ਼ਲ ਡਿਸਟੈਸਿੰਗ ਨੂੰ ਅਣਗੋਲਿਆ ਨਹੀਂ ਕੀਤੇ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ ਹੈ ਜਿਸ ਵਿਚ ਆਉਂਣ ਜਾਣ ਦੀ ਆਗਿਆ ਨਹੀਂ ਹੋਵੇਗੀ। ਦੱਸ ਦੱਈਏ ਕਿ ਪਹਿਲਾਂ ਇਹ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਸੀ।

ਜ਼ਿਕਰਯੋਗ ਹੈ ਕਿ ਇਸ ਲੌਕਡਾਊਨ ਦੇ ਪਹਿਲੇ ਚਰਨ ਵਿਚ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸੌਪਿੰਗ ਮਾਲ 8 ਜੂਨ 2020 ਤੋਂ ਖੋਲ੍ਹਣ ਦੀ ਆਗਿਆ ਹੈ। ਇਸ ਸਬੰਧੀ ਸਿਹਤ ਮੰਤਰਾਲੇ ਵੱਲੋਂ ਇਕ SOP ਜ਼ਾਰੀ ਕੀਤਾ ਜਾਵੇਗਾ। ਦੂਸਰੇ ਚਰਨ ਵਿਚ ਰਾਜਾਂ ਅਤੇ ਕੇਂਦਰ ਸਾਸਿਤ ਪ੍ਰਦੇਸਾਂ ਦੀ ਆਗਿਆ ਤੋਂ ਬਾਅਦ ਸਕੂਲ ਕਾਲਜਾਂ ਨੂੰ ਖੋਲ੍ਹਿਆ ਜਾਵੇਗਾ।