ਵਿਦੇਸ਼ ਮੰਤਰਾਲੇ ਦੇ ਦੋ ਕਰਮਚਾਰੀ ਕੋਵਿਡ 19 ਨਾਲ ਪ੍ਰਭਾਵਤ
ਵਿਦੇਸ਼ ਮੰਤਰਾਲੇ ਦੇ ਦੋ ਕਰਮਚਾਰੀ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਗਏ ਹਨ ਜਿਸ ਦੇ ਬਾਅਦ ਉਨ੍ਹਾਂ ਦੇ ਸੰਪਰਕ ’ਚ ਆਏ ਸਾਰੇ ਕਰਮਚਾਰੀਆਂ ਨੂੰ 14 ਦਿਨ ਦੇ ਇਕਾਂਤਵਾਸ
ਨਵੀਂ ਦਿੱਲੀ, 30 ਮਈ : ਵਿਦੇਸ਼ ਮੰਤਰਾਲੇ ਦੇ ਦੋ ਕਰਮਚਾਰੀ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਗਏ ਹਨ ਜਿਸ ਦੇ ਬਾਅਦ ਉਨ੍ਹਾਂ ਦੇ ਸੰਪਰਕ ’ਚ ਆਏ ਸਾਰੇ ਕਰਮਚਾਰੀਆਂ ਨੂੰ 14 ਦਿਨ ਦੇ ਇਕਾਂਤਵਾਸ ’ਚ ਰਹਿਣ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਰਖਣ ਵਾਲੇ ਲੋਕਾਂ ਨੇ ਸਨਿਚਰਵਾਰ ਨੂੰ ਦਸਿਆ ਕਿ ਮੰਤਰਾਲੇ ਦੀ ਕਾਨੂੰਨ ਬ੍ਰਾਂਚ ਦੇ ਇਕ ਅਧਿਕਾਰੀ ਅਤੇ ਕੇਂਰਦੀ ਯੂਰੋਪ ਦੇ ਇਕ ਦੇ ਇਕ ਸਲਾਹਕਾਰ ਦੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਣ ਦੀ ਪੁਸ਼ਟੀ ਹੋਈ।
ਅਧਿਕਾਰਿਤ ਸੂਤਰਾਂ ਨੇ ਦਸਿਆ ਕਿ ਵਿਦੇਸ਼ ਮੰਤਰਾਲਾ ਸਰਕਾਰ ਦੇ ਸਿਹਤ ਹਦਾਇਤਾਂ ਮੁਤਾਬਕ ਅਪਦੇ ਕਰਮਚਾਰੀਆਂ ਜਾਂ ਸਲਾਹਕਾਰਾਂ ਵਿਚਾਲੇ ਕੋਵਿਡ 19 ਦੇ ਕਿਸੇ ਵੀ ਮਾਮਲੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਅਜਿਹੀ ਜਾਣਕਾਰੀ ਹੈ ਕਿ ਕਾਨੂੰਨ ਅਤੇ ਕੇਂਦਰੀ ਯੂਰੋਪ (ਸੀਈ) ਵਿਭਾਗਾਂ ਨੂੰ ਕੋਰੋਨਾ ਮੁਕਤ ਕਰਾਇਆ ਗਿਆ ਹੈ। ਸੀਈ ਵਿਭਾਗ ’ਚ ਲਗਭਗ ਸਾਰੇ ਕਰਮਚਾਰੀਆਂ ਨਾਲ ਹੀ ਕਾਨੂੰਨ ਬ੍ਰਾਂਚ ’ਚ ਕਈ ਕਰਮਚਾਰੀਅ ਇਕਾਂਤਵਾਸ ’ਚ ਰਹਿ ਰਹੇ ਹਨ। ਲਾਗ ਦੇ ਦੋ ਮਾਮਲੇ ਆਉਣ ਦੇ ਬਾਅਦ ਵਿਦੇਸ਼ ਮੰਤਰਾਲੇ ਨੇ ਅਪਣੇ ਸਾਰੇ ਕਰਮਚਾਰੀਆਂ ਨੂੰ ਲਾਗ ਦੇ ਬਾਰੇ ਦਸੱਣ ਲਈ ਦੋ ਅੰਦਰੂਨੀ ਪੱਤਰ ਭੇਜੇ ਅਤੇ ਉਨ੍ਹਾਂ ਨੂੰ ਤੈਅ ਹਦਾਇਤਾਂ ਦਾ ਪਾਲਣ ਕਰਨ ਅਤੇ ਸਾਵਧਾਨੀ ਭਰੇ ਕਦਮ ਚੁੱਕਣ ਲਈ ਕਿਹਾ ਹੈ।
(ਪੀਟੀਆਈ)