ਕੋਰੋਨਾ ਰਿਪੋਰਟ ਨੈਗੇਟਿਵ ਫਿਰ ਵੀ ਹਸਪਤਾਲ 'ਚ ਭਰਤੀ ਭਗੌੜਾ ਮੇਹੁਲ ਚੌਕਸੀ
2 ਜੂਨ ਨੂੰ ਖੁੱਲ੍ਹੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਹੋਵੇਗੀ
ਨਵੀਂ ਦਿੱਲੀ - ਭਾਰਤ ਦੇ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਪਰ ਭਾਰੀ ਪੁਲਿਸ ਸੁਰੱਖਿਆ ਦੇ ਵਿਚਕਾਰ ਉਸ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ, ਜਿਥੇ ਉਸ ਨੂੰ ਸਿਰਫ ਆਪਣੇ ਵਕੀਲਾਂ ਨਾਲ ਮਿਲਣ ਦੀ ਮਨਜ਼ੂਰੀ ਦਿੱਤੀ ਗਈ ਹੈ। ਚੋਕਸੀ ਨੂੰ ਇਕ ਦਿਨ ਪਹਿਲਾਂ ਹੀ ਪੁਲਿਸ ਸੈੱਲ ਤੋਂ ਹਟਾ ਕੇ ਡੋਮੇਨਿਕਾ ਦੇ ਪੋਰਟਸਮਾਊਥ ਵਿਚ ਸਰਕਾਰੀ ਕੁਆਰੰਟੀਨ ਫੈਸੇਲਿਟੀ ਵਿਚ ਪਹੁੰਚਾਇਆ ਗਿਆ ਸੀ।
ਚੋਕਸੀ ਦੇ ਵਕੀਲ ਦਾਅਵਾ ਕਰ ਰਹੇ ਹਨ ਕਿ ਉਸ ਨੂੰ ਅਗਵਾ ਕਰਕੇ ਐਂਟੀਗੁਆ ਤੋਂ ਡੋਮੇਨਿਕਾ ਲਿਆਂਦਾ ਗਿਆ ਹੈ। ਇਸ ਦੌਰਾਨ ਉਸ ਦੀ ਕੁੱਟਮਾਰ ਵੀ ਕੀਤੀ ਗਈ। ਪਿਛਲੇ ਦਿਨੀਂ ਮੇਹਲ ਦੇ ਸਰੀਰ ਉੱਤੇ ਸੱਟ ਦੇ ਨਿਸ਼ਾਨ ਉਸ ਦੀਆਂ ਤਸਵੀਰਾਂ ਵਿਚ ਵੇਖੇ ਗਏ ਸਨ। ਇਸ ਕੇਸ ਵਿਚ ਮੇਹੁਲ ਦੇ ਵਕੀਲਾਂ ਅਤੇ ਸਰਕਾਰੀ ਧਿਰ ਨੂੰ 1 ਜੂਨ ਤੱਕ ਹਲਫਨਾਮਾ ਦਾਖਲ ਕਰਨਾ ਹੈ।
ਜਿਸ ਤੋਂ ਬਾਅਦ 2 ਜੂਨ ਨੂੰ ਖੁੱਲ੍ਹੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਹੋਵੇਗੀ। ਮੇਹੁਲ ਦੇ ਵਕੀਲ ਨੇ ਵੀ ਆਪਣੇ ਕਲਾਈਟ ਦੇ ਹਸਪਤਾਲ ਵਿਚ ਭਰਤੀ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਸ ਗੱਲ ਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਉਸ ਨੂੰ ਹਸਪਤਾਲ ਵਿਚ ਭਰਤੀ ਕਿਉਂ ਕਰਵਾਇਆ ਗਿਆ ਹੈ।