ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.52 ਲੱਖ ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ 24 ਘੰਟਿਆਂ ਵਿਚ 3,128 ਮਰੀਜ਼ਾਂ ਦੀ ਹੋਈ ਮੌਤ

Corona case

ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਦੇ ਇਕ ਦਿਨ ਵਿਚ 1,52,734 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 47 ਦਿਨਾਂ ’ਚ ਸੱਭ ਤੋਂ ਘੱਟ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ  2,80,47,534 ’ਤੇ ਪਹੁੰਚ ਗਈ ਹੈ।  

ਸਵੇਰੇ 8 ਵਜੇ ਤਕ ਜਾਰੀ ਅੰਕੜਿਆਂ ਅਨੁਸਾਰ, ਦੇਸ਼ ’ਚ ਬੀਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ  3,29,100  ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 3,128 ਮਰੀਜ਼ਾਂ ਦੀ ਮੌਤ ਹੋਈ ਹੈ।

 ਉੱਥੇ ਹੀ ਹੁਣ ਤਕ  21,31,54,129 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। ਪਿਛਲੇ 24 ਘੰਟਿਆਂ  ਵਿਚ 2,38,022   ਮਰੀਜ਼ ਸਿਹਤਯਾਬ ਹੋ ਕੇ ਗਏ ਹਨ। ਜਿਸ ਤੋਂ ਬਾਅਦ ਹੁਣ ਤੱਕ 2,56,92,342  ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।