ਗਾਜ਼ੀਆਬਾਦ-ਨੋਇਡਾ 'ਚ ਤੂਫ਼ਾਨ ਨੇ ਮਚਾਈ ਤਬਾਹੀ, 50 ਤੋਂ ਵੱਧ ਖੰਭੇ ਟੁੱਟੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 15 ਘੰਟਿਆਂ ਤੋਂ ਜਾਰੀ ਹੈ ਸੜਕਾਂ ਤੋਂ ਟੁੱਟੇ ਦਰੱਖਤ ਹਟਾਉਣ ਦਾ ਕੰਮ

Ghaziabad-Noida weather

ਪਿਛਲੇ 15 ਘੰਟਿਆਂ ਤੋਂ ਜਾਰੀ ਹੈ ਸੜਕਾਂ ਤੋਂ ਟੁੱਟੇ ਦਰੱਖਤ ਹਟਾਉਣ ਦਾ ਕੰਮ 
ਗਾਜ਼ੀਆਬਾਦ : ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ 'ਚ ਸੋਮਵਾਰ ਦੇਰ ਸ਼ਾਮ ਤੂਫਾਨ ਅਤੇ ਬਾਰਿਸ਼ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਪਾਵਰ ਕਾਰਪੋਰੇਸ਼ਨ ਦਾ ਦਾਅਵਾ ਹੈ ਕਿ ਇਕੱਲੇ ਗਾਜ਼ੀਆਬਾਦ ਵਿੱਚ ਹੀ 50 ਤੋਂ ਵੱਧ ਖੰਭੇ ਟੁੱਟ ਗਏ ਹਨ। ਦੋਵਾਂ ਜ਼ਿਲ੍ਹਿਆਂ ਵਿੱਚ ਟਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਸੜਕਾਂ ’ਤੇ ਟੁੱਟੇ ਦਰੱਖਤਾਂ ਨੂੰ ਹਟਾਉਣ ਦਾ ਕੰਮ ਪਿਛਲੇ 15 ਘੰਟਿਆਂ ਤੋਂ ਜਾਰੀ ਹੈ।

ਬਿਜਲੀ ਕੱਟ ਸਭ ਤੋਂ ਵੱਡੀ ਸਮੱਸਿਆ ਹੈ। ਘਰਾਂ ਵਿੱਚ ਲੱਗੇ ਇਨਵਰਟਰ ਵੀ ਬੰਦ ਹੋ ਗਏ ਹਨ। ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪਿਆ ਹੈ।