ਭਾਰਤ ਵਿਚ ਇਸ ਮਾਨਸੂਨ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ: IMD

ਏਜੰਸੀ

ਖ਼ਬਰਾਂ, ਰਾਸ਼ਟਰੀ

ਆਈਐਮਡੀ ਨੇ 29 ਮਈ ਨੂੰ ਘੋਸ਼ਣਾ ਕੀਤੀ ਸੀ ਕਿ ਦੱਖਣ-ਪੱਛਮੀ ਮਾਨਸੂਨ 1 ਜੂਨ ਨੂੰ ਆਪਣੇ ਆਮ ਨਿਰਧਾਰਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਐਤਵਾਰ ਨੂੰ ਕੇਰਲ ਪਹੁੰਚ ਗਿਆ ਸੀ।

Monsoon Update 2022



ਨਵੀਂ ਦਿੱਲੀ: ਭਾਰਤ ਵਿਚ ਇਸ ਮਾਨਸੂਨ ਸੀਜ਼ਨ ਵਿਚ ਪਹਿਲਾਂ ਲਗਾਏ ਗਏ ਅਨੁਮਾਨ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, "ਇਸ ਮਾਨਸੂਨ ਸੀਜ਼ਨ ਵਿਚ ਔਸਤ ਬਾਰਿਸ਼ ਲੰਬੇ ਅਰਸੇ ਦੀ ਔਸਤ ਦਾ 103 ਫੀਸਦੀ ਰਹਿਣ ਦੀ ਸੰਭਾਵਨਾ ਹੈ।" ਆਈਐਮਡੀ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਦੇਸ਼ ਵਿਚ ਆਮ ਵਾਂਗ ਬਾਰਿਸ਼ ਹੋਵੇਗੀ ਜੋ ਕਿ ਜੋ ਲੰਬੇ ਸਮੇਂ ਦੀ ਔਸਤ ਦਾ 99 ਫੀਸਦੀ ਹੋਵੇਗੀ।

Monsoon

ਮੌਜੂਦਾ ਮਾਨਸੂਨ ਸੀਜ਼ਨ ਲਈ ਅਪਡੇਟ ਜਾਰੀ ਕਰਦੇ ਹੋਏ ਮਹਾਪਾਤਰਾ ਨੇ ਕਿਹਾ, "ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਚੰਗੀ ਬਾਰਿਸ਼ ਦੇਖਣ ਨੂੰ ਮਿਲੇਗੀ।" ਉਹਨਾਂ ਕਿਹਾ ਕਿ ਮੱਧ ਅਤੇ ਪ੍ਰਾਇਦੀਪ ਭਾਰਤ ਵਿਚ ਬਾਰਸ਼ ਲੰਬੇ ਸਮੇਂ ਦੀ ਔਸਤ ਦੇ 106 ਪ੍ਰਤੀਸ਼ਤ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ, ਜਦਕਿ ਉੱਤਰ-ਪੂਰਬੀ ਖੇਤਰ ਵਿਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ। ਆਈਐਮਡੀ ਨੇ 29 ਮਈ ਨੂੰ ਘੋਸ਼ਣਾ ਕੀਤੀ ਸੀ ਕਿ ਦੱਖਣ-ਪੱਛਮੀ ਮਾਨਸੂਨ 1 ਜੂਨ ਨੂੰ ਆਪਣੇ ਆਮ ਨਿਰਧਾਰਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਐਤਵਾਰ ਨੂੰ ਕੇਰਲ ਪਹੁੰਚ ਗਿਆ ਸੀ।