Air India News: ਏਅਰ ਇੰਡੀਆ ਦੀ ਦਿੱਲੀ-ਸਨ ਫਰਾਂਸਿਸਕੋ ਉਡਾਣ ਵਿਚ ਹੋਈ ਦੇਰੀ; ਡੀਜੀਸੀਏ ਵਲੋਂ ਕਾਰਨ ਦੱਸੋ ਨੋਟਿਸ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਡਾਣਾਂ ਦੇ ਸੰਚਾਲਨ ਵਿਚ ਬਹੁਤ ਜ਼ਿਆਦਾ ਦੇਰੀ ਅਤੇ ਯਾਤਰੀਆਂ ਦੀ ਦੇਖਭਾਲ ਵਿਚ ਅਸਫਲਤਾ ਲਈ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

Air India gets DGCA's show cause notice over inordinate flight delays

Air India News: ਸਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਦੇ ਯਾਤਰੀਆਂ ਨੂੰ ਵੀਰਵਾਰ ਸ਼ਾਮ ਨੂੰ ਦਿੱਲੀ ਹਵਾਈ ਅੱਡੇ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਹਾਜ਼ ਵਿਚ ਤਕਨੀਕੀ ਖਰਾਬੀ ਕਾਰਨ ਉਡਾਣ ਛੇ ਘੰਟੇ ਤੋਂ ਵੱਧ ਦੇਰੀ ਨਾਲ ਚੱਲੀ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕੁੱਝ ਉਡਾਣਾਂ ਦੇ ਸੰਚਾਲਨ ਵਿਚ ਬਹੁਤ ਜ਼ਿਆਦਾ ਦੇਰੀ ਅਤੇ ਯਾਤਰੀਆਂ ਦੀ ਦੇਖਭਾਲ ਵਿਚ ਅਸਫਲਤਾ ਲਈ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਏਅਰਲਾਈਨ ਦੇ ਇਕ ਅਧਿਕਾਰੀ ਮੁਤਾਬਕ AI 183 ਦੀ ਫਲਾਈਟ ਵੀਰਵਾਰ ਨੂੰ ਦੁਪਹਿਰ 3:30 ਵਜੇ ਰਵਾਨਾ ਹੋਣੀ ਸੀ ਪਰ ਇਸ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਅਤੇ ਇਸ ਫਲਾਈਟ ਨੇ ਸ਼ੁੱਕਰਵਾਰ ਦੁਪਹਿਰ 3:30 ਤੋਂ ਬਾਅਦ ਉਡਾਣ ਭਰੀ। ਇਸ ਫਲਾਈਟ ਦੇ ਕੁੱਝ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਇਸ ਦੇਰੀ ਦੀ ਸ਼ਿਕਾਇਤ ਕੀਤੀ। ਇਕ ਨੇ ਕਿਹਾ ਕਿ ਜਹਾਜ਼ ਵਿਚ ਏਅਰ ਕੰਡੀਸ਼ਨਿੰਗ ਨਹੀਂ ਸੀ।

ਪੱਤਰਕਾਰ ਸ਼ਵੇਤਾ ਪੁੰਜ ਨੇ ਵੀਰਵਾਰ ਰਾਤ 'ਐਕਸ' 'ਤੇ ਲਿਖਿਆ, ''ਜੇਕਰ ਨਿੱਜੀਕਰਨ ਦੀ ਕੋਈ ਕਹਾਣੀ ਫੇਲ੍ਹ ਹੋਈ ਹੈ, ਤਾਂ ਉਹ ਹੈ ਏਅਰ ਇੰਡੀਆ। ਫਲਾਈਟ ਏਆਈ 183 ਅੱਠ ਘੰਟੇ ਤੋਂ ਵੱਧ ਦੇਰੀ ਨਾਲ ਚੱਲ ਰਹੀ ਸੀ, ਜਿਸ ਵਿਚ ਯਾਤਰੀ ਬਿਨਾਂ ਏਅਰ ਕੰਡੀਸ਼ਨ ਦੇ ਜਹਾਜ਼ ਵਿਚ ਸਵਾਰ ਸਨ। ਜਦੋਂ ਫਲਾਈਟ 'ਚ ਕੁੱਝ ਲੋਕ ਬੇਹੋਸ਼ ਹੋ ਗਏ ਤਾਂ ਯਾਤਰੀਆਂ ਨੂੰ ਉਤਾਰ ਦਿਤਾ ਗਿਆ। ਇਹ ਅਣਮਨੁੱਖੀ ਹੈ।''

ਉਨ੍ਹਾਂ ਨੇ ਦਿੱਲੀ ਏਅਰਪੋਰਟ 'ਤੇ ਬੈਠੇ ਕੁੱਝ ਯਾਤਰੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਏਅਰਲਾਈਨ ਅਧਿਕਾਰੀ ਨੇ ਦਸਿਆ ਕਿ ਜਹਾਜ਼ 'ਚ ਤਕਨੀਕੀ ਖਰਾਬੀ ਸੀ, ਜਿਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ। ਅਧਿਕਾਰੀ ਨੇ ਦਸਿਆ ਕਿ ਯਾਤਰੀਆਂ ਨੂੰ ਪੂਰਾ ਰਿਫੰਡ, ਮੁਫਤ ਰੀਸ਼ਡਿਊਲਿੰਗ ਅਤੇ ਹੋਟਲ ਵਿਚ ਰਹਿਣ ਦਾ ਵਿਕਲਪ ਦਿਤਾ ਗਿਆ ਹੈ।

 (For more Punjabi news apart from Air India gets DGCA's show cause notice over inordinate flight delays, stay tuned to Rozana Spokesman)