ਕੁਲਭੂਸ਼ਣ ਜਾਧਵ ਕੇਸ ਦੀ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ਵਲੋਂ ਸਪੈਸ਼ਲ ਬੈਂਚ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਨੇਵੀ ਦੇ ਸਾਬਕਾ ਕਮਾਂਡਰ ਕੁਲਭੂਸ਼ਣ ਜਾਧਵ ਮਾਮਲੇ ਦੀ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ਨੇ ਸਪੈਸ਼ਲ ਬੈਂਚ ਦਾ

Islamabad High Court sets up special bench to hear Kulbhushan Jadhav case

ਇਸਲਾਮਾਬਾਦ, 30 ਜੁਲਾਈ : ਭਾਰਤੀ ਨੇਵੀ ਦੇ ਸਾਬਕਾ ਕਮਾਂਡਰ ਕੁਲਭੂਸ਼ਣ ਜਾਧਵ ਮਾਮਲੇ ਦੀ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ਨੇ ਸਪੈਸ਼ਲ ਬੈਂਚ ਦਾ ਗਠਨ ਕੀਤਾ ਹੈ। ਇਹ ਬੈਂਚ ਅਗਲੇ ਹਫ਼ਤੇ ਤੋਂ ਕੇਸ ਦੀ ਸੁਣਵਾਈ ਕਰੇਗੀ। ਜੀਓ ਟੀਵੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਥਰ ਮਿਨਾਲੱਲਾਹ ਬੈਂਚ ਦੀ ਅਗਵਾਈ ਕਰਨਗੇ। ਸੋਮਵਾਰ ਨੂੰ ਜਾਧਵ ਦੇ ਲਈ ਇਕ ਵਕੀਲ ਵੀ ਨਿਯੁਕਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਾਸੂਸੀ ਦਾ ਦੋਸ਼ ਲਗਾ ਕੇ ਪਾਕਿਸਤਾਨ ਦੀ ਮਿਲਟਰੀ ਅਦਾਲਤ ਨੇ 2017 ਵਿਚ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਇਸ ਹਫ਼ਤੇ ਪਾਕਿਸਤਾਨ ਸਰਕਾਰ ਨੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਆਰਡੀਨੈਂਸ 2020 ਨੂੰ ਸੰਸਦ ਵਿਚ ਮਨਜ਼ੂਰੀ ਦੇ ਲਈ ਪੇਸ਼ ਕੀਤਾ। ਇਹ ਕਾਨੂੰਨ ਜਾਧਵ ਦੇ ਲਈ ਅਪਣੇ ਖਿਲਾਫ਼ ਸਜ਼ਾ ਨੂੰ ਚੁਣੌਤੀ ਦੇਣ ਦਾ ਰਸਤਾ ਸਾਫ਼ ਕਰੇਗਾ। 22 ਜੁਲਾਈ ਨੂੰ ਪਾਕਿਸਤਾਨ ਸਰਕਾਰ ਨੇ ਜਾਧਵ ਲਈ ਇਕ ਕਾਨੂੰਨੀ ਪ੍ਰਤੀਨਿਧੀ ਨਿਯੁਕਤ ਕਰਨ ਲਈ ਇਸਲਾਮਾਬਾਦ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ। ਪਾਕਿਸਤਾਨ ਨੇ ਇਹ ਕਦਮ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦੇ 17 ਜੁਲਾਈ, 2019 ਦੇ ਫੈਸਲੇ ਦੇ ਤਹਿਤ ਚੁੱਕਿਆ ਹੈ। (ਪੀਟੀਆਈ)