ਨਾਸਾ ਦਾ ਅਭਿਲਾਸ਼ੀ 'ਪਰਸੇਵਰੇਂਸ' ਰੋਵਰ ਮੰਗਲ ਦੀ ਯਾਤਰਾ 'ਤੇ ਹੋਇਆ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਹਫ਼ਤੇ ਮੰਗਲ ਲਈ ਚੀਨ ਅਤੇ ਯੂ.ਏ.ਈ ਨੇ ਵੀ ਭੇਜੇ ਹਨ ਰੋਵਰ

NASA's ambitious 'Perseverance' rover embarks on a voyage to Mars

ਕੇਪ ਕੈਨੈਵਰਲ, 30 ਜੁਲਾਈ : ਮੰਗਲ ਗ੍ਰਹਿ ਦੀ ਚੱਟਾਨ ਨੂੰ ਪਹਿਲੀ ਵਾਰ ਧਰਤੀ 'ਤੇ ਲਿਆ ਕੇ ਕਿਸੇ ਪ੍ਰਾਚੀਨ ਜੀਵਨ ਦੇ ਸਬੂਤ ਦੀ ਜਾਂਚ ਲਈ ਉਸ ਦਾ ਵਿਸ਼ਲੇਸ਼ਣ ਕਰਨ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਹੁਣ ਤਕ ਦਾ ਸਭ ਤੋਂ ਵੱਡਾ ਅਤੇ ਮੁਸ਼ਕਲ ਰੋਵਰ ਵੀਰਵਾਰ ਨੂੰ ਲਾਂਚ ਕੀਤਾ। ਲੰਮੇ ਸਮੇਂ ਤਕ ਚਲਣ ਵਾਲੇ ਇਸ ਮਿਸ਼ਨ ਤਹਿਤ ਕਾਰ ਦੇ ਆਕਾਰ ਦਾ ਰੋਵਰ ਬਣਾਇਆ ਗਿਆ ਹੈ ਜੋ ਕੈਮਰਾ, ਮਾਈਕ੍ਰੋਫ਼ੋਨ, ਡ੍ਰਿਲ ਅਤੇ ਲੇਜ਼ਰ ਨਾਲ ਲੈਸ ਹੈ।

ਨਾਸਾ ਦਾ 'ਪਰਸੇਵਰੇਂਸ' ਨਾਂ ਦੇ ਰੋਵਰ, ਸ਼ਕਤੀਸ਼ਾਲੀ ਐਟਸਲ-5 ਰਾਕੇਟ 'ਤੇ ਸਵਾਰ ਹੋ ਕੇ ਮੰਗਲ ਦੀ ਯਾਤਰਾ 'ਤੇ ਸਵੇਰੇ ਨਿਕਲ ਗਿਆ।  ਚੀਨ ਅਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਪਿਛਲੇ ਹਫ਼ਤੇ ਮੰਗਲ 'ਤੇ ਪਹੁੰਚਣ ਲਈ ਅਪਣੇ ਰੋਵਰ ਭੇਜੇ ਹਨ। ਉਮੀਦ ਹੈ ਕਿ ਤਿੰਨਾਂ ਦੇਸ਼ਾਂ ਦੇ ਰੋਵਰ ਸੱਤ ਮਹੀਨੇ ਅਤੇ 48 ਕਰੋੜ ਕਿਲੋਮੀਟਰ ਦੀ ਯਾਤਰਾ ਕਰਨ ਦੇ ਬਾਅਦ ਅਗਲੇ ਸਾਲ ਫ਼ਰਵਰੀ ਤਕ ਲਾਲ ਗ੍ਰਹਿ ਤਕ ਪਹੁੰਚ ਜਾਣਗੇ।

ਪਲੂਟੋਨਿਅਮ ਦੀ ਸ਼ਕਤੀ ਨਾਲ ਚੱਲਣ ਵਾਲਾ, ਛੇ ਪਹੀਆ ਰੋਵਰ ਮੰਗਲ ਦੀ ਸਤ੍ਹਾ 'ਤੇ ਮੋਰੀ ਕਰ ਕੇ ਚੱਟਾਨਾਂ ਦੇ ਸੁਖੱਮ ਨਮੂਨੇ ਇਕੱਠੇ ਕਰਗਾ ਜਿਨ੍ਹਾਂ ਨੂੰ 2031 'ਚ ਧਰਤੀ 'ਤੇ ਲਿਆਇਆ ਜਾਵੇਗਾ। ਇਸ ਵਿਚ ਹੋਰ ਦੇਸ਼ਾਂ ਦੇ ਸ਼ਾਮਲ ਹੋਣ ਦੀ ਵੀ ਉਮਦੀ ਹੈ। ਰੋਵਰ ਦੀ ਕੁਲ ਲਾਗਤ ਅੱਠ ਅਰਬ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ।

ਇਸ ਮਿਸ਼ਨ ਨਾਲ ਮੰਗਲ 'ਤੇ ਜੀਵਨ ਦੇ ਸਬੂਤ ਲੱਭਣ ਦੇ ਇਲਾਵਾ ਲਾਲ ਗ੍ਰਹਿ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਹਾਸਲ ਹੋਵੇਗੀ ਜਿਸ ਨਾਲ 2030 ਦੇ ਦਹਾਕੇ ਤਕ ਮਨੁੱਖੀ ਮੁਹਿੰਮ ਦਾ ਰਾਹ ਸੌਖਾ ਹੋਣ ਦੀ ਉਮੀਦ ਹੈ। ਦੁਨੀਆਂ ਭਰ ਤੋਂ ਮੰਗਲ 'ਤੇ ਜਾਣ ਵਾਲੇ ਅੱਧੇ ਤੋਂ ਵੱਧ ਰੋਵਰ ਜਾ ਤਾਂ ਸੜ ਗਏ ਜਾਂ ਟਕਰਾ ਕੇ ਬਰਬਾਦ ਹੋ ਗਏ। ਅਮਰੀਕਾ ਇਕੱਲਾ ਦੇਸ਼ ਹੈ

ਜਿਸ ਨੇ ਮੰਗਲ 'ਤੇ ਬਿਲਕੁਲ ਸੁਰੱਖਿਅਤ ਤਰੀਕੇ ਨਾਲ ਪੁਲਾੜੀ ਯਾਨ ਉਤਰਾਣ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਵਾਰ ਭੇਜਿਆ ਗਿਆ ਰੋਵਰ ਅਮਰੀਕਾ ਦਾ 9ਵਾਂ ਪ੍ਰੋਜੈਕਟ ਹੈ ਅਤੇ ਨਾਸਾ ਨੂੰ ਉਮੀਦ ਹੈ ਕਿ ਉਹ ਸੁਰੱਖਿਅਤ ਉਤਰ ਜਾਵੇਗਾ। ਜੇਕਰ ਸਭ ਕੁੱਝ ਠੀਕ ਰਿਹਾ ਤਾਂ ਰੋਵਰ ਮੰਗਲ 'ਤੇ 18 ਫ਼ਰਵਰੀ 2021 ਨੂੰ ਉਤਰੇਗਾ। (ਪੀਟੀਆਈ)