ਚੀਨ ਨਾਲ 12ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਅੱਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਤੇ ਚੀਨ ਦੇ ਫ਼ੌਜੀ ਕਮਾਂਡਰਾਂ ਦੇ ਵਿਚਕਾਰ 11ਵੇਂ ਦੌਰ ਦੀ ਗੱਲਬਾਤ ਅਪ੍ਰੈਲ ਮਹੀਨੇ ’ਚ ਹੋਈ ਸੀ। 

India, China to hold 12th round of Corps Commander-level talks today

ਨਵੀਂ ਦਿੱਲੀ : ਭਾਰਤ ਤੇ ਚੀਨ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਲਾਈਨ ’ਤੇ ਤਣਾਅ ਨੂੰ ਘੱਟ ਕਰਨ ਲਈ ਸਨਿਚਰਵਾਰ ਨੂੰ 12ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਕਰਨ ਜਾ ਰਹੇ ਹਨ। ਸਮਾਚਾਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿਤੀ ਹੈ। ਭਾਰਤੀ ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਕੋਰ ਕਮਾਂਡਰ ਪੱਧਰ ਦੀ ਇਹ ਗੱਲਬਾਤ ਸਨਿਚਰਵਾਰ ਸਵੇਰੇ ਕਰੀਬ ਸਾਢੇ ਦਸ ਵਜੇ ਅਸਲ ਕੰਟਰੋਲ ਲਾਈਨ ਦੇ ਚੀਨੀ ਹਿੱਸੇ ਮੋਲਡੋ ’ਚ ਹੋਵੇਗੀ।

ਇਸ ਗੱਲਬਾਤ ’ਚ  ਹਾਟ ਸਪਰਿੰਗ ਤੇ ਗੋਗਰਾ ਹਾਈਟਜ਼ ਖੇਤਰਾਂ ਤੋਂ ਡਿਸਇੰਗੇਜ਼ਮੈਂਟ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਹੁਣ ਤਕ ਕੋਰ ਕਮਾਂਡਰ ਪੱਧਰ ਦੀ 11ਵੇਂ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਪਿੱਛੇ ਹੱਟ ਗਈਆਂ ਹਨ ਪਰ ਹੁਣ ਵੀ ਕਈ ਇਲਾਕਿਆਂ ’ਚ ਫ਼ੌਜੀ ਇਕੱਠ ਜਾਰੀ ਹੈ।

ਇਨ੍ਹਾਂ ਮੀਟਿੰਗਾਂ ’ਚ ਦੋਵਾਂ ਦੇਸ਼ਾਂ ਨੇ ਸਰਹੱਦ ’ਤੇ ਸ਼ਾਂਤੀ ਤੇ ਸਥਿਰਤਾ ਬਣਾਈ ਰਖਣ ਨਾਲ ਟਕਰਾਅ ਦੀਆਂ ਨਵੀਆਂ ਘਟਨਾਵਾਂ ਤੋਂ ਬਚਣ ’ਤੇ ਸਹਿਮਤੀ ਜਤਾਉਂਦੇ ਆਏ ਹਨ। ਭਾਰਤ ਤੇ ਚੀਨ ਦੇ ਫ਼ੌਜੀ ਕਮਾਂਡਰਾਂ ਦੇ ਵਿਚਕਾਰ 11ਵੇਂ ਦੌਰ ਦੀ ਗੱਲਬਾਤ ਅਪ੍ਰੈਲ ਮਹੀਨੇ ’ਚ ਹੋਈ ਸੀ।