ਰਾਹੁਲ ਗਾਂਧੀ ਨੇ ਸਰਕਾਰ ਦੀਆਂ ਨੀਤੀਆਂ ‘ਤੇ ਚੁੱਕੇ ਸਵਾਲ, ਦੇਸ਼ ਤੇ ਸੂਬਿਆਂ ਦੀਆਂ ਸਰਹੱਦਾਂ ਅਸੁਰੱਖਿਅਤ
ਮੁੰਸ਼ੀ ਪ੍ਰੇਮੀ ਚੰਦ ਦਾ ਜ਼ਿਕਰ ਕਰਦੇ ਹੋਏ ਕਿਹਾ,''ਆਦਮੀ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦਾ ਗਰੂਰ ਹੁੰਦਾ ਹੈ : ਮੁੰਸ਼ੀ ਪ੍ਰੇਮਚੰਦ।''
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਏ ਦਿਨ ਕੇਂਦਰ ਸਰਕਾਰ ਖਿਲਾਫ਼ ਕੋਈ ਨਾ ਕੋਈ ਟਵੀਟ ਕਰਦੇ ਰਹਿੰਦੇ ਹਨ ਤੇ ਜ ਫਿਰ ਉਹਨਾਂ ਨੇ ਟਵੀਟ ਕਰ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਹ ਹੰਕਾਰੀ ਲੋਕਾਂ ਦੀ ਸਰਕਾਰ ਹੈ ਅਤੇ ਉਸ ਦੀਆਂ ਨੀਤੀਆਂ ਕਾਰਨ ਦੇਸ਼ ਅਤੇ ਸੂਬਿਆਂ ਦੀਆਂ ਸਰਹੱਦਾਂ ਅਸੁਰੱਖਿਅਤ ਹੋ ਗਈਆਂ ਹਨ।
ਉਨ੍ਹਾਂ ਨੇ ਚੀਨ ਨਾਲ ਅਸਲ ਕੰਟਰੋਲ ਰੇਖਾ-ਐੱਲ.ਏ.ਸੀ. 'ਤੇ ਵੱਧ ਰਹੇ ਵਿਵਾਦ ਅਤੇ ਮਿਜ਼ੋਰਮ-ਆਸਾਮ ਸਰਹੱਦ 'ਤੇ ਹੋਏ ਸੰਘਰਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਵਾਦਾਂ ਦਾ ਜੋ ਬੀਜ ਬੀਜਿਆ ਜਾ ਰਿਹਾ ਹੈ, ਉਸ ਦੇ ਨਤੀਜੇ ਬਹੁਤ ਖ਼ਤਰਨਾਕ ਹੋਣਗੇ। ਇਸ ਤੋਂ ਅੱਗੇ ਉਹਨਾਂ ਕਿਹਾ ਕਿ ,''ਨਾ ਰਾਸ਼ਟਰੀ ਸਰਹੱਦ ਸੁਰੱਖਿਅਤ, ਨਾ ਸੂਬਾ ਸਰਹੱਦ।
ਵਿਵਾਦਾਂ ਅਤੇ ਦੰਗਿਆਂ ਨੂੰ ਸਾਡੇ ਦੇਸ਼ ਦੀ ਪਵਿੱਤਰ ਜ਼ਮੀਨ 'ਚ ਬੀਜ ਦੀ ਤਰ੍ਹਾਂ ਬੀਜਿਆਂ ਜਾ ਰਿਹਾ ਹੈ- ਇਸ ਦਾ ਨਤੀਜਾ ਭਿਆਨਕ ਹੈ ਅਤੇ ਹੋਵੇਗਾ।'' ਇਕ ਹੋਰ ਟਵੀਟ 'ਚ ਉਨ੍ਹਾਂ ਨੇ ਮੁੰਸ਼ੀ ਪ੍ਰੇਮੀ ਚੰਦ ਦਾ ਜ਼ਿਕਰ ਕਰਦੇ ਹੋਏ ਕਿਹਾ,''ਆਦਮੀ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦਾ ਗਰੂਰ ਹੁੰਦਾ ਹੈ : ਮੁੰਸ਼ੀ ਪ੍ਰੇਮਚੰਦ।''