ਮੱਛੀਆਂ ਫੜਨ ਲਈ ਨਦੀ ਵਿਚ ਸੁੱਟਿਆ ਸੀ ਜਾਲ ਪਰ ਫਸੀ ਮਾਂ ਦੀ ਲਾਸ਼
ਕਤਲ ਦਾ ਖਦਸ਼ਾ ਦੇ ਕੇ ਪੁਲਿਸ ਤੋਂ ਮੰਗੀ ਜਾਂਚ ਏਣੰ
ਲਖਨਊ: ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਮਛੇਰੇ ਨੇ ਰਾਤ ਵੇਲੇ ਮੱਛੀ ਫੜਨ ਲਈ ਨਦੀ ਵਿੱਚ ਜਾਲ ਵਿਛਾਇਆ ਸੀ। ਸਵੇਰੇ ਜਾਲ ਵਿੱਚ ਮੱਛੀ ਤਾਂ ਕੋਈ ਨਹੀਂ ਫਸੀ ਸੀ, ਪਰ ਉਸਦੀ ਮਾਂ ਦੀ ਲਾਸ਼ ਜਾਲ ਵਿੱਚ ਫਸੀ ਹੋਈ ਮਿਲੀ। ਉਸ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਤਲ ਦੀ ਸੰਭਾਵਨਾ ਜ਼ਾਹਰ ਕਰਦਿਆਂ ਜਾਂਚ ਦੀ ਮੰਗ ਵੀ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਲਖਨਊ ਦੇ ਮਲੀਹਾਬਾਦ ਥਾਣੇ ਦੇ ਰੁਸੇਨਾ ਪਿੰਡ ਦਾ ਰਹਿਣ ਵਾਲਾ ਮਛੇਰਾ ਰਾਮਵਿਲਾਸ ਆਪਣੀ ਮਾਂ ਰਾਮਕਲੀ, ਦੋ ਪੁੱਤਰਾਂ ਰਾਮਨਾਥ, ਸ਼ਿਆਮੂ ਅਤੇ ਤਿੰਨ ਧੀਆਂ ਨਾਲ ਰਹਿੰਦਾ ਹੈ। ਪਿੰਡ ਦੇ ਬਾਹਰ ਇੱਕ ਖੇਤ ਹੈ ਜਿੱਥੇ ਰਾਮ ਵਿਲਾਸ ਦੀ ਮਾਂ ਰਾਮਕਲੀ ਸਬਜ਼ੀਆਂ ਦੀ ਦੇਖਭਾਲ ਲਈ ਰਹਿੰਦੀ ਸੀ। ਰਾਮਵਿਲਾਸ ਖੇਤ ਦੇ ਕੋਲ ਸਥਿਤ ਬੇਹਤਾ ਨਦੀ ਵਿੱਚ ਮੱਛੀਆਂ ਫੜਨ ਦਾ ਕੰਮ ਕਰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਰਾਤ ਨੂੰ ਰਾਮਵਿਲਾਸ ਖੇਤ ਗਿਆ ਸੀ ਅਤੇ ਆਪਣੀ ਮਾਂ ਨੂੰ ਭੋਜਨ ਦੇਣ ਤੋਂ ਬਾਅਦ ਉਸ ਨੇ ਨਦੀ ਵਿੱਚ ਮੱਛੀਆਂ ਫਸਾਉਣ ਲਈ ਇੱਕ ਜਾਲ ਵਿਛਾਇਆ ਸੀ। ਇਸ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ। ਜਦੋਂ ਸਵੇਰੇ ਰਾਮ ਵਿਲਾਸ ਖੇਤ ਪਹੁੰਚਿਆ ਤਾਂ ਉਸਦੀ ਮਾਂ ਉੱਥੇ ਨਹੀਂ ਮਿਲੀ। ਕਾਫੀ ਦੇਰ ਤੱਕ ਮਾਂ ਦੀ ਉਡੀਕ ਕਰਨ ਤੋਂ ਬਾਅਦ ਜਦੋਂ ਮਾਂ ਨਾ ਆਈ ਤਾਂ ਉਹ ਨਾਲੇ ਵਿੱਚ ਜਾਲ ਇਕੱਠਾ ਕਰਨ ਚਲਾ ਗਿਆ। ਜਦੋਂ ਉਸਨੇ ਜਾਲ ਕੱਢਣਾ ਸ਼ੁਰੂ ਕੀਤਾ ਤਾਂ ਉਹ ਕਾਫੀ ਭਾਰੀ ਸੀ।
ਜਾਲ ਕੱਢਣ ਤੋਂ ਬਾਅਦ ਰਾਮ ਵਿਲਾਸ ਦੰਗ ਰਹਿ ਗਿਆ। ਜਾਲ ਵਿੱਚ ਮੱਛੀ ਨਹੀਂ ਸੀ, ਉਸਦੀ ਮਾਂ ਦੀ ਲਾਸ਼ ਫਸੀ ਹੋਈ ਸੀ। ਲਾਸ਼ ਨੂੰ ਕੱਢਣ ਤੋਂ ਬਾਅਦ, ਉਸਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਤਲ ਦਾ ਖਦਸ਼ਾ ਦੇ ਕੇ ਜਾਂਚ ਦੀ ਮੰਗ ਕੀਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਸੰਬੰਧੀ ਲਖਨਊ ਦਿਹਾਤੀ ਦੇ ਪੁਲਿਸ ਸੁਪਰਡੈਂਟ (ਐਸਪੀ) ਨੇ ਦੱਸਿਆ ਕਿ ਮਲੀਹਾਬਾਦ ਦੇ ਰਾਮ ਵਿਲਾਸ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਦੇ ਕੇ ਆਪਣੀ ਮਾਂ ਦੀ ਹੱਤਿਆ ਦੀ ਸੰਭਾਵਨਾ ਪ੍ਰਗਟਾਈ ਹੈ।