ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਜ਼ਬਰਦਸਤ ਟੱਕਰ, ਦੋ ਸਕੇ ਭਰਾਵਾਂ ਦੀ ਹੋਈ ਮੌਤ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਰੱਕ ਚਾਲਕ ਮੌਕੇ ਤੋਂ ਫਰਾਰ

Tragic road accident

ਦੇਹਰਾਦੂਨ: ਦੇਹਰਾਦੂਨ ਵਿੱਚ ਇੱਕ ਟਰੱਕ ਦੀ ਮੋਟਰਸਾਈਕਲ ਨੂੰ ਟੱਤਕ ਮਾਰ ਦਿੱਤੀ। ਇਸ ਹਾਦਸੇ ਵਿਚ ਦੋ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਬਸੰਤ ਵਿਹਾਰ ਥਾਣਾ ਖੇਤਰ ਦੇ ਅੰਬੀਵਾਲਾ ਟੀ ਸਟੇਟ ਨੇੜੇ ਵਾਪਰਿਆ। ਜਿੱਥੇ ਮੋਟਰਸਾਈਕਲ ਤੇ ਸਵਾਰ ਦੋ ਭਰਾਵਾਂ ਨੂੰ ਇੱਕ ਟਰੱਕ (ਨੰਬਰ ਯੂਕੇ 0 7 ਸੀਏ 5005) ਨੇ ਟੱਕਰ ਮਾਰ ਦਿੱਤੀ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਦੋਵਾਂ ਭਰਾਵਾਂ ਨੂੰ ਐਂਬੂਲੈਸ ਦੀ ਮਦਦ ਨਾਲ ਚੀਤਾ ਪੁਲਿਸ ਨੇ ਜ਼ਖਮੀ ਹਾਲਤ ਵਿੱਚ ਪ੍ਰੇਮਨਗਰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਸਕੇ ਭਰਾ ਸਨ, ਜਿਨ੍ਹਾਂ ਦੀ ਪ੍ਰੇਮਨਗਰ ਵਿੱਚ ਆਪਟੀਕਲ ਦੀ ਦੁਕਾਨ ਸੀ।

ਸ਼ੁੱਕਰਵਾਰ ਰਾਤ ਉਹ ਦੋਵੇਂ ਦੁਕਾਨ ਬੰਦ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ 'ਤੇ ਨਵੇਂ ਪਿੰਡ ਪਟੇਲਨਗਰ ਸਥਿਤ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਓਵਰਟੇਕ ਕਰਦੇ ਹੋਏ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿੱਚ ਦੋਵੇਂ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪੀੜਤ ਪਰਿਵਾਰ ਦੇ ਮੈਂਬਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਅਣਪਛਾਤੇ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ।