ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਦਾ ਦੇਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ 84 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ

Pranab Mukherjee

ਨਵੀਂ ਦਿੱਲੀ - ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 84 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਇਹ ਜਾਣਕਾਰੀ ਉਹਨਾਂ ਦੇ ਬੇਟੇ ਅਭਿਜੀਤ ਮੁਖਰਜੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ। ਦੱਸ ਦਈਏ ਕਿ ਪ੍ਰਣਬ ਮੁਖਰਜੀ ਕੋਰੋਨਾ ਵਾਇਰਸ ਨਾਲ ਸਕਾਰਾਤਮਕ ਸਨ। ਉਹਨਾਂ ਨੇ ਦਿੱਲੀ ਦੇ ਆਰਮੀ ਹਸਪਤਾਲ ਵਿਚ ਆਖਰੀ ਸਾਹ ਲਏ ਹਨ। ਪ੍ਰਣਬ ਮੁਖਰਜੀ ਨੂੰ 2019 ਵਿਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। 

ਦੱਸ ਦਈਏ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਹਸਪਤਾਲ ਮੁਤਾਬਿਕ ਅੱਜ ਸਵੇਰੇ ਪ੍ਰਣਬ ਮੁਖਰਜੀ ਦੀ ਹਾਲਤ ਕਾਫੀ ਵਿਗੜ ਗਈ ਸੀ। ਫੇਫੜਿਆਂ ਦੇ ਇਨਫੈਕਸ਼ਨ ਕਾਰਨ ਉਨ੍ਹਾਂ ਦੀ ਤਕਲੀਫ ਵਧ ਗਈ ਸੀ। ਉਨ੍ਹਾਂ ਦਾ ਵੈਂਟੀਲੇਟਰ 'ਤੇ ਨਿਰੰਤਰ ਇਲਾਜ ਕੀਤਾ ਜਾ ਰਿਹਾ ਸੀ। ਉਹ ਇੱਕ ਡੂੰਘੀ ਕੌਮਾ ਵਿਚ ਸਨ। ਦਿੱਲੀ ਦੇ ਆਰਮੀ ਹਸਪਤਾਲ (ਖੋਜ ਅਤੇ ਰੈਫਰਲ) ਵਿਚ ਦਾਖਲ ਪ੍ਰਣਬ ਮੁਖਰਜੀ ਦੇ ਹੈਲਥ ਬੁਲੇਟਿਨ ਵਿਚ ਸਵੇਰੇ ਹਸਪਤਾਲ ਨੇ ਕਿਹਾ ਸੀ ਕਿ ਮਾਹਰ ਡਾਕਟਰਾਂ ਦੀ ਇਕ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਪਰ ਹਾਲਾਤ ਲਗਾਤਾਰ ਵਿਗੜ ਰਹੀ ਹੈ।