UP: ਬਰੇਲੀ 'ਚ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ
ਦੋਸ਼ੀ ਪਹਿਲਾਂ ਵੀ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ’ਚ ਜੇਲ੍ਹ ਜਾ ਚੁੱਕਾ ਹੈ।
ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ (Bareilly, UP) ਦੇ ਬਾਰਾਦਰੀ ਥਾਣਾ ਖੇਤਰ ਅਧੀਨ ਆਉਂਦੇ ਇਲਾਕੇ ਵਿਚ ਇਕ 30 ਸਾਲਾ ਵਿਅਕਤੀ ਦੁਆਰਾ 8 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਪਹਿਲਾਂ ਵੀ ਇਕ 8 ਸਾਲ ਦੀ ਬੱਚੀ (8 year old girl) ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ’ਚ ਜੇਲ੍ਹ ਜਾ ਚੁੱਕਾ ਹੈ ਅਤੇ ਦੋਸ਼ੀ ਵਿਸ਼ਾਲ ਗੁਪਤਾ (30 year old Vishal Gupta) ਨੇ ਐਤਵਾਰ ਰਾਤ ਇਕ ਹੋਰ 8 ਸਾਲਾ ਬੱਚੀ ਨਾਲ ਬਲਾਤਕਾਰ (Tried to Rape) ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਕਿਸਾਨ ਵਿਰੋਧੀ ਕੌਣ ਹੈ? ਪੰਜਾਬ ਜਾਂ ਹਰਿਆਣਾ? -CM ਮਨੋਹਰ ਲਾਲ ਖੱਟਰ ਦਾ ਕੈਪਟਨ ਨੂੰ ਸਵਾਲ
ਬਰੇਲੀ ਦੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਐਤਵਾਰ ਰਾਤ ਨੂੰ 8 ਸਾਲਾ ਬੱਚੀ ਦਾ ਪਿਤਾ ਆਪਣੀ ਬੇਟੀ ਨੂੰ ਕਰਿਆਨੇ ਦੀ ਦੁਕਾਨ 'ਤੇ ਬੈਠਣ ਲਈ ਕਹਿ ਕੇ ਖਾਣਾ ਖਾਣ ਗਿਆ ਸੀ, ਜਿਸ ਦੌਰਾਨ ਵਿਸ਼ਾਲ ਗੁਪਤਾ, ਜਗਤਪੁਰ ਨਿਵਾਸੀ, ਉੱਥੇ ਪਹੁੰਚਿਆ ਅਤੇ ਬੱਚੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਬੱਚੀ ਦੀ ਮਾਂ ਉੱਥੇ ਪਹੁੰਚੀ ਤਾਂ ਵਿਸ਼ਾਲ ਉਥੋਂ ਭੱਜ ਗਿਆ।
ਇਹ ਵੀ ਪੜ੍ਹੋ: ਹਰਿਆਣਾ ਵਿਚ ਕਿਸਾਨਾਂ ’ਤੇ ਲਾਠੀਚਾਰਜ ‘ਦੂਜੇ ਜਲਿਆਂਵਾਲਾ ਬਾਗ਼ ਕਾਂਡ’ ਵਰਗਾ : ਸ਼ਿਵ ਸੈਨਾ
ਇਸ ਤੋਂ ਬਾਅਦ ਬੱਚੀ ਦਾ ਪਿਤਾ ਆਪਣੀ ਪਤਨੀ ਅਤੇ ਧੀ ਨਾਲ ਥਾਣੇ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਵਿਸ਼ਾਲ ਗੁਪਤਾ ਦੇ ਖਿਲਾਫ਼ ਬਾਰਾਦਰੀ ਥਾਣੇ ਵਿਚ ਪੋਕਸੋ ਐਕਟ (POCSO Act) ਅਤੇ ਹੋਰ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।