ਹਵਾਈ ਸੈਨਾ ਨੇ ਬਚਾਇਆ ਲੱਦਾਖ 'ਚ ਫ਼ਸਿਆ ਇਜ਼ਰਾਇਲੀ ਨਾਗਰਿਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਰਖਾ ਘਾਟੀ ਨੇੜੇ 16,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਫ਼ਸਿਆ ਸੀ ਨਾਗਰਿਕ 

Air force rescued an Israeli citizen stuck in Ladakh

ਸ਼੍ਰੀਨਗਰ: ਬੁੱਧਵਾਰ ਨੂੰ ਲੱਦਾਖ ਦੀ ਮਾਰਖਾ ਘਾਟੀ ਨੇੜੇ 16,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਫ਼ਸੇ ਇਕ ਇਜ਼ਰਾਇਲੀ ਨਾਗਰਿਕ ਨੂੰ ਇੱਕ ਵਿਸ਼ੇਸ਼ ਬਚਾਅ ਆਪਰੇਸ਼ਨ ਚਲਾ ਕੇ ਭਾਰਤੀ ਹਵਾਈ ਸੈਨਾ ਨੇ ਬਚਾ ਲਿਆ।

ਇੱਕ ਰੱਖਿਆ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ, “114 ਹੈਲੀਕਾਪਟਰ ਯੂਨਿਟ ਨੂੰ 31 ਅਗਸਤ 2022 ਨੂੰ ਮਾਰਖਾ ਘਾਟੀ ਨੇੜੇ ਨਿਮਾਲਿੰਗ ਕੈਂਪ ਤੋਂ ਐਮਰਜੈਂਸੀ ਹਾਲਾਤਾਂ 'ਚ ਕਿਸੇ ਨੂੰ ਵੀ ਕੱਢਣ ਲਈ ਕਿਹਾ ਗਿਆ। ਇਜ਼ਰਾਇਲੀ ਨਾਗਰਿਕ ਅਤਰ ਕਹਾਨਾ ਜ਼ਿਆਦਾ ਉਚਾਈ 'ਤੇ ਘੱਟ ਆਕਸੀਜਨ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾਸੀ।

ਉਨ੍ਹਾਂ ਦੱਸਿਆ ਕਿ ਵਿੰਗ ਕਮਾਂਡਰ ਅਸ਼ੀਸ਼ ਕਪੂਰ ਅਤੇ ਫ਼ਲਾਈਟ ਲੈਫ਼ਟੀਨੈਂਟ ਰਿਦਮ ਮਿਹਰਾ ਏਅਰਕ੍ਰਾਫ਼ਟ ਨੰਬਰ 1 ਦੇ ਤੌਰ 'ਤੇ, ਅਤੇ ਸਕੁਐਡਰਨ ਲੀਡਰ ਨੇਹਾ ਸਿੰਘ ਅਤੇ ਸਕੁਐਡਰਨ ਲੀਡਰ ਅਜਿੰਕਿਆ ਖੇਰ ਏਅਰਕ੍ਰਾਫਟ ਨੰਬਰ 2 ਦੇ ਤੌਰ 'ਤੇ, ਕੁਝ ਹੀ ਮਿੰਟਾਂ ਦੌਰਾਨ ਇਸ ਮਿਸ਼ਨ ਲਈ ਰਵਾਨਾ ਹੋ ਗਏ।

ਬੁਲਾਰੇ ਨੇ ਦੱਸਿਆ ਕਿ ਜਹਾਜ਼ ਨੇ 20 ਮਿੰਟ ਦੀ ਉਡਾਣ ਭਰੀ ਅਤੇ ਮੌਕੇ 'ਤੇ ਪਹੁੰਚ ਕੇ 16,800 ਫੁੱਟ ਦੀ ਉਚਾਈ 'ਤੇ ਗੋਂਗਮਾਰੂ ਲਾ ਪਾਸ 'ਤੇ ਫ਼ਸੇ ਇਜ਼ਰਾਇਲੀ ਯਾਤਰੀ ਨੂੰ ਦੇਖਿਆ। ਉਸ ਨੇ ਜਾਣਕਾਰੀ ਦਿੱਤੀ ਕਿ ਇਜ਼ਰਾਇਲੀ ਨਾਗਰਿਕ ਨੂੰ ਇਕ ਘੰਟੇ ਦੇ ਅੰਦਰ-ਅੰਦਰ ਏਅਰ ਫ਼ੋਰਸ ਸਟੇਸ਼ਨ ਲੇਹ ਵਿਖੇ ਸੁਰੱਖਿਅਤ ਪਹੁੰਚਾ ਦਿੱਤਾ ਗਿਆ।