ਗਰਭਵਤੀ ਔਰਤ ਲਈ ਨਾ ਮਿਲੀ ਐਬੂਲੈਂਸ ਤਾਂ, ਪਤੀ ਨੂੰ ਠੇਲੇ 'ਤੇ ਲਿਜਾਣਾ ਪਿਆ ਹਸਪਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਡੀਕਲ ਅਫ਼ਸਰ ਨੇ ਜ਼ਿੰਮੇਵਾਰ ਸਟਾਫ਼ ਵਿਰੁੱਧ ਦਿਤਾ ਕਾਰਵਾਈ ਦਾ ਭਰੋਸਾ

ambulance was not found for the pregnant woman

ਮੱਧ ਪ੍ਰਦੇਸ਼: ਆਜ਼ਾਦੀ ਦੇ 75 ਸਾਲ ਬਾਅਦ ਵੀ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਸਰਕਾਰੀ ਹਸਪਤਾਲਾਂ ’ਚ ਵਧੀਆ ਇਲਾਜ ਦੂਰ ਦੀ ਗੱਲ ਮਰੀਜ਼ਾਂ ਨੂੰ ਸਮੇਂ ’ਤੇ ਐਬੂਲੈਂਸ ਤੱਕ ਨਹੀਂ ਮਿਲਦੀ। ਮੱਧ ਪ੍ਰਦੇਸ਼ ਦੇ ਦਮੋਹ ਦੀਆਂ ਸਿਹਤ ਸੁਵਿਧਾਵਾਂ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਇਕ ਮਜਬੂਰ ਪਤੀ ਆਪਣੀ ਗਰਭਵਤੀ ਪਤਨੀ ਨੂੰ ਠੇਲੇ ’ਤੇ ਲੈ ਕੇ ਹਸਪਤਾਲ ਪੁੱਜਾ।

ਹਟਾ ਬਲਾਕ ਦੇ ਰਾਣੇਹ ਪਿੰਡ ’ਚ ਜਣੇਪੇ ਦੇ ਦਰਦ ਨਾਲ ਤੜਫ ਰਹੀ ਇੱਕ ਮਹਿਲਾ ਨੂੰ ਐਬੂਲੈਂਸ ਦੀ ਸੁਵਿਧਾ ਨਹੀਂ ਮਿਲੀ। ਪਤੀ ਆਪਣੀ ਪਤਨੀ ਦੀ ਵਿਗੜ ਰਹੀ ਹਾਲਤ ਨਾ ਦੇਖ ਸਕਿਆ ਉਸ ਨੂੰ ਠੇਲੇ ’ਤੇ ਬਿਠਾ ਕੇ  2 ਕਿਲੋਮੀਟਰ ਦੂਰ ਸਰਕਾਰੀ ਹਸਪਤਾਲ ’ਚ ਲੈ ਪਹੁੰਚਿਆ, ਇੱਥੇ ਵੀ ਉਸ ਨੂੰ ਕੋਈ ਸਹੂਲਤ ਨਾ ਮਿਲ ਸਕੀ। ਇੱਥੇ ਵੀ ਉਸਦੀ ਮੁਸੀਬਤ ਖਤਮ ਨਹੀਂ ਹੋਈ। ਹਸਪਤਾਲ ਵਿਚ ਮੌਜੂਦ ਸਟਾਫ ਨੇ ਕਿਹਾ ਕਿ 3 ਘੰਟੇ ਬਾਅਦ ਆਉਣਾ। ਪਰੇਸ਼ਾਨ ਪਤੀ ਦੀ ਮਦਦ ਕਰਨ ਲਈ ਕੁੱਝ ਸਥਾਨਕ ਲੋਕ ਪਹੁੰਚੇ ਤੇ 108 ਨੰਬਰ ’ਤੇ ਫੋਨ ਕਰਕੇ ਐਬੂਲੈਂਮ ਮੁਹੱਈਆ ਕਰਵਾ ਸਿਵਲ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ। ਮਹਿਲਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਹਟਾ ਦੇ ਡਾਕਟਰ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ’ਚ ਰੈਫਰ ਕਰ ਦਿੱਤਾ।

ਹਟਾ ਸਿਵਲ ਹਸਪਤਾਲ ਦੇ ਬੀਐਮਓ ਡਾਕਟਰ ਆਰ.ਪੀ ਕੋਰੀ ਨੇ ਦੱਸਿਆ ਕਿ ਮਹਿਲਾ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਹੈ। ਵਾਇਰਲ ਵੀਡੀਓ ਨੂੰ ਨੋਟਿਸ ਵਿਚ ਲੈ ਲਿਆ ਗਿਆ ਹੈ। ਰਾਣੇਹ ਪਿੰਡ ਦੇ ਸਿਹਤ ਕੇਂਦਰ ’ਚ ਉਸ ਸਮੇਂ ਕਿਸ ਕਰਮਚਾਰੀ ਦੀ ਡਿਊਟੀ ਸੀ? ਉਸ ਦੀ ਜਾਣਕਾਰੀ ਲਈ ਜਾ ਰਹੀ ਹੈ। ਇਸ ਮਾਮਲੇ ਵਿਚ ਜ਼ਿੰਮੇਵਾਰ ਸਟਾਫ਼ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। 108 ਐਂਬੂਲੈਂਸ ਕਿਉਂ ਨਹੀਂ ਪਹੁੰਚੀ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।