ਚੰਦਰਯਾਨ-3 'ਤੇ Good News: 'ਪ੍ਰਗਿਆਨ' 'ਤੇ ਦੂਜੇ ਪੇਲੋਡ ਨੇ ਵੀ ਚੰਦਰਮਾ 'ਤੇ ਸਲਫ਼ਰ ਦੀ ਮੌਜੂਦਗੀ ਦੀ ਕੀਤੀ ਪੁਸ਼ਟੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸਰੋ ਨੇ ਇੱਕ ਟਵੀਟ ਵਿਚ ਕਿਹਾ ਕਿ, 'ਅਲਫ਼ਾ ਪਾਰਟੀਕਲ ਐਕਸ-ਰੇ ਸਪੈਕਟਰੋਸਕੋਪ (APXS) ਨੇ ਗੰਧਕ ਦੇ ਨਾਲ-ਨਾਲ ਹੋਰ ਮਾਮੂਲੀ ਤੱਤਾਂ ਦਾ ਪਤਾ ਲਗਾਇਆ ਹੈ।

The second payload on 'Pragyan' also confirmed the presence of sulfur on the Moon

 

ਬੈਂਗਲੁਰੂ: ਚੰਦਰਯਾਨ-3 ਦੇ ਰੋਵਰ ਪ੍ਰਗਿਆਨ 'ਤੇ ਇੱਕ ਪੇਲੋਡ ਨੇ ਚੰਦਰਮਾ 'ਤੇ ਗੰਧਕ ਦੀ ਮੌਜੂਦਗੀ ਦੀ ਸਪਸ਼ਟ ਤੌਰ 'ਤੇ ਪੁਸ਼ਟੀ ਕਰਨ ਤੋਂ ਕੁਝ ਦਿਨ ਬਾਅਦ, ਰੋਵਰ ਦੇ ਇੱਕ ਹੋਰ ਯੰਤਰ ਨੇ ਇੱਕ ਵੱਖਰੀ ਤਕਨੀਕ ਰਾਹੀਂ ਚੰਦਰ ਦੇ ਦੱਖਣੀ ਧਰੁਵ ਖੇਤਰ ਵਿਚ ਸਲਫ਼ਰ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਇਸਰੋ ਨੇ ਇੱਕ ਟਵੀਟ ਵਿਚ ਕਿਹਾ ਕਿ, 'ਅਲਫ਼ਾ ਪਾਰਟੀਕਲ ਐਕਸ-ਰੇ ਸਪੈਕਟਰੋਸਕੋਪ (APXS) ਨੇ ਗੰਧਕ ਦੇ ਨਾਲ-ਨਾਲ ਹੋਰ ਮਾਮੂਲੀ ਤੱਤਾਂ ਦਾ ਪਤਾ ਲਗਾਇਆ ਹੈ। 

"CH-3 ਦੀ ਇਹ ਖੋਜ ਵਿਗਿਆਨੀਆਂ ਨੂੰ ਖੇਤਰ ਵਿਚ ਗੰਧਕ (S) ਦੇ ਸਰੋਤ ਲਈ ਨਵੀਆਂ ਵਿਆਖਿਆਵਾਂ ਵਿਕਸਿਤ ਕਰਨ ਲਈ ਮਜ਼ਬੂਰ ਕਰਦੀ ਹੈ: ਭਾਵੇਂ ਇਹ ਅੰਦਰੂਨੀ ਤੌਰ 'ਤੇ ਮੌਜੂਦ ਹੋਵੇ, ਜਵਾਲਾਮੁਖੀ ਹੋਵੇ ਜਾਂ ਉਲਕਾਪਿੰਡ ਨਾਲ ਪੈਦਾ ਹੋਇਆ।" ISRO ਦੁਆਰਾ ਜਾਰੀ ਕੀਤੇ ਗਏ ਇੱਕ ਵੀਡੀਓ ਵਿਚ 18 ਸੈਂਟੀਮੀਟਰ ਲੰਬੇ APXS ਨੂੰ ਘੁੰਮਾਉਂਦੇ ਹੋਏ ਇੱਕ ਆਟੋਮੈਟਿਕ ਹਿੰਗ ਮਕੈਨਿਜ਼ਮ ਦਿਖਾਇਆ ਗਿਆ ਹੈ, ਜੋ ਚੰਦਰ ਦੀ ਸਤ੍ਹਾ ਤੋਂ ਲਗਭਗ 5 ਸੈਂਟੀਮੀਟਰ ਉੱਪਰ ਡਿਟੈਕਟਰ ਹੈੱਡ ਨੂੰ ਸਥਿਰ ਕਰਦਾ ਹੈ।

APXS ਨੂੰ PRL, ਅਹਿਮਦਾਬਾਦ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। URSC, ਬੈਂਗਲੁਰੂ ਨੇ ਤੈਨਾਤੀ ਵਿਧੀ ਵਿਕਸਿਤ ਕੀਤੀ ਹੈ। ਪ੍ਰਗਿਆਨ ਰੋਵਰ ਦਾ ਇੱਕ ਹੋਰ ਵੀਡੀਓ ਸ਼ੇਅਰ ਕਰਦੇ ਹੋਏ ਇਸਰੋ ਨੇ ਲਿਖਿਆ ਹੈ, 'ਰੋਵਰ ਨੂੰ ਸੁਰੱਖਿਅਤ ਰਸਤੇ ਦੀ ਤਲਾਸ਼ ਵਿਚ ਘੁੰਮਾਇਆ ਗਿਆ ਸੀ। ਰੋਟੇਸ਼ਨ ਨੂੰ ਲੈਂਡਰ ਵਿਕਰਮ ਦੇ ਇਮੇਜਰ ਕੈਮਰੇ ਨੇ ਕੈਦ ਕੀਤਾ ਸੀ। ਇੰਝ ਲੱਗਦਾ ਹੈ ਜਿਵੇਂ ਕੋਈ ਬੱਚਾ ਚੰਦਮਾਮਾ ਦੇ ਵਿਹੜੇ ਵਿਚ ਮਜ਼ਾਕ ਕਰ ਰਿਹਾ ਹੋਵੇ ਤੇ ਮਾਂ ਪਿਆਰ ਨਾਲ ਦੇਖ ਰਹੀ ਹੋਵੇ। ਹੈ ਨਾ?'