Vaishno Devi Yatra News: ਵੈਸ਼ਨੋ ਦੇਵੀ ਯਾਤਰਾ ਦੌਰਾਨ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਜ਼ਮੀਨ, ਖਿਸਕਣ ਕਾਰਨ ਗਈ ਜਾਨ
ਦਿੱਲੀ ਦੇ ਬੁਰਾੜੀ ਇਲਾਕੇ ਨਾਲ ਸਬੰਧਿਤ ਸਨ ਮ੍ਰਿਤਕ
6 people from the same family die during Vaishno Devi Yatra: ਦਿੱਲੀ ਦੇ ਬੁਰਾੜੀ ਇਲਾਕੇ ਦੇ ਕੇਸ਼ਵ ਨਗਰ ਕਲੋਨੀ ਵਿੱਚ ਇੱਕ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਕੁੱਲ 16 ਲੋਕ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਏ ਸਨ ਅਤੇ ਜ਼ਮੀਨ ਖਿਸਕਣ ਦੌਰਾਨ, ਇਕ ਹੀ ਘਰ ਵਿੱਚ ਰਹਿਣ ਵਾਲੇ ਚਾਰ ਲੋਕਾਂ ਅਤੇ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਦੀ ਦਰਦਨਾਕ ਮੌਤ ਹੋ ਗਈ। ਉਨ੍ਹਾਂ ਦੇ ਦੋ ਬੱਚੇ ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿਚੋਂ ਇਕ ਮਾਸੂਮ ਬੱਚਾ ਆਈਸੀਯੂ ਵਿੱਚ ਹੈ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਹ ਪਰਿਵਾਰ ਬੁਰਾੜੀ ਇਲਾਕੇ ਦੇ ਕੇਸ਼ਵ ਨਗਰ ਵਿੱਚ ਰਹਿੰਦਾ ਸੀ। ਹਾਦਸੇ ਵਿੱਚ 45 ਸਾਲਾ ਅਜੈ ਅਤੇ ਉਸ ਦਾ ਭਰਾ 38 ਸਾਲਾ ਰਾਜਾ, ਰਾਜਾ ਦੀ ਪਤਨੀ ਪਿੰਕੀ ਅਤੇ ਉਨ੍ਹਾਂ ਦੀ 12 ਸਾਲਾ ਧੀ ਦੀਪਾਂਸ਼ੀ ਦੀ ਮੌਤ ਹੋ ਗਈ।
ਉਨ੍ਹਾਂ ਦੇ ਰਿਸ਼ਤੇਦਾਰ ਦੀਆਂ ਧੀਆਂ 17 ਸਾਲਾ ਤਾਨੀਆ ਅਤੇ 23 ਸਾਲਾ ਪੁਕਾਰ ਜੋ ਗਾਜ਼ੀਆਬਾਦ ਤੋਂ ਉਨ੍ਹਾਂ ਦੇ ਨਾਲ ਗਈਆਂ ਸਨ ਉਨ੍ਹਾਂ ਦੀ ਵੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਬੁਰਾੜੀ ਦੇ ਕੇਸ਼ਵ ਨਗਰ ਪਹੁੰਚੀਆਂ, ਜਿੱਥੇ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
(For more news apart from “6 people from the same family die during Vaishno Devi Yatra, ” stay tuned to Rozana Spokesman.)