ਤਾਜ ਮਹੱਲ ਤੋਂ ਮਹਿੰਗਾ ਹੈ ਸਟੈਚੂ ਆਫ ਯੂਨਿਟੀ ਵੇਖਣਾ, ਬੱਚਿਆਂ ਦਾ ਟਿਕਟ 60 ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਸਰਕਾਰ ਦਾ ਮੰਨਣਾ ਹੈ ਕਿ ਇਸ ਨੂੰ ਦੇਖਣ ਲਈ ਵਿਦੇਸ਼ੀ ਸੈਲਾਨੀ ਵੀ ਵੱਡੀ ਗਿਣਤੀ ਵਿਚ ਆਉਣਗੇ, ਅਜਿਹੇ ਕਾਰਨ ਹੀ ਟਿਕਟ ਦੀ ਕੀਮਤ ਵੱਧ ਰੱਖ ਗਈ ਹੈ।

Statue of Unity

ਗੁਜਰਾਤ , ( ਭਾਸ਼ਾ ) :  ਸੰਸਾਰ ਦੀ ਸੱਭ ਤੋਂ ਵੱਧ ਉੱਚੇ ਸਰਦਾਰ ਵਲੱਲਭ ਭਾਈ ਭਟੇਲ ਦੇ ਬੁੱਤ ਨੂੰ ਦੇਖਣ ਦਾ ਟਿਕਟ ਤਾਜਮਹੱਲ ਜਾਣ ਤੋਂ ਵੀ ਮਹਿੰਗਾ ਹੈ। ਬੱਚਿਆਂ ਦਾ ਟਿਕਟ 60 ਰੁਪਏ ਦਾ ਹੈ। ਇਸ ਤੋਂ ਇਲਾਵਾ ਬਾਲਿਗ ਇਸ ਬੁੱਤ ਨੂੰ ਦੇਖਣਾ ਚਾਹੁੰਦਾ ਹੈ ਤਾਂ ਉਹ ਹੋਰ ਵੀ ਵੱਧ ਮਹਿੰਗਾ ਪਵੇਗਾ। ਬੁੱਤ ਦੀ ਨਿਗਰਾਨੀ ਕਰਨ ਵਾਲੀ ਗੁਜਰਾਤ ਸਰਕਾਰ ਦਾ ਮੰਨਣਾ ਹੈ ਕਿ ਇਸ ਨੂੰ ਦੇਖਣ ਲਈ ਵਿਦੇਸ਼ੀ ਸੈਲਾਨੀ ਵੀ ਵੱਡੀ ਗਿਣਤੀ ਵਿਚ ਆਉਣਗੇ। ਸਰਕਾਰ ਨੇ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਦੇ ਰੁਕਣ ਦੀ ਵੀ ਵਿਵਸਥਾ ਕੀਤੀ ਹੈ।

ਅਜਿਹੇ ਕਾਰਨ ਹੀ ਟਿਕਟ ਦੀ ਕੀਮਤ ਵੱਧ ਰੱਖ ਗਈ ਹੈ। ਬੁੱਤ ਨੂੰ ਦੇਖਣ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਦਾ ਹੋਵੇਗਾ। ਸੈਲਾਨੀਆਂ ਨੂੰ 350 ਰੁਪਏ ਅਤੇ 30 ਰੁਪਏ ਬੱਸ ਦਾ ਕਿਰਾਇਆ ਦੇਣਾ ਪਵੇਗਾ। ਟਿਕਟ ਦੀ ਬੁਕਿੰਗ ਆਨਲਾਈਨ ਹੋਵੇਗੀ। ਇਸ ਦੇ ਲਈ ਰਾਜ ਸਰਕਾਰ ਨੇ https://soutickets.in ਨਾਮ ਤੋਂ ਵੈਬਸਾਈਟ ਸ਼ੁਰੂ ਕੀਤੀ ਹੈ। 380 ਰੁਪਏ ਵਿਚ ਹਰ ਸੈਲਾਨੀ ਵੈਲੀ ਆਾਫ ਫਲਾਵਰ, ਮਿਊਜ਼ਿਅਮ, ਸਰਦਾਰ ਸਰੋਵਰ ਡੈਮ ਅਤੇ ਆਡਿਓ-ਵੀਡਿਓ ਗੈਲਰੀ ਦੇਖ ਸਕੇਗਾ।

ਵਿਸ਼ਵ ਪ੍ਰਸਿੱਧ ਸੰਗਮਰਮਰ ਦੀ ਇਮਾਰਤ ਅਤੇ ਪ੍ਰੇਮ ਦਾ ਪ੍ਰਤੀਕ ਆਗਰਾ ਦੇ ਤਾਜ ਮਹੱਲ ਨੂੰ ਦੇਖਣ ਦੇ ਲਈ ਭਾਰਤੀ ਸੈਲਾਨੀਆਂ ਨੂੰ 50 ਰੁਪਏ ਖਰਚ ਕਰਨੇ ਪੈਂਦੇ ਹਨ। ਤਾਜ ਮਹੱਲ ਸੰਸਾਰ ਦੇ ਸੱਤ ਅਜੂਬਿਆਂ ਵਿਚ ਸ਼ਾਮਲ ਹੈ। ਅਜਿਹੇ ਵਿਚ ਸਟੈਚੂ ਆਫ ਯੂਨਿਟੀ ਨੂੰ ਦੇਖਣ ਲਈ ਇੰਨੀ ਕੀਮਤ ਰੱਖਣ ਨਾਲ ਵੱਧ ਭਾਰਤੀ ਜਾਣਗੇ ਇਸ ਸਿਰਫ ਆਉਣ ਵਾਲਾ ਸਮਾਂ ਦੱਸੇਗਾ।