ਆਜ਼ਾਦੀ ਤੋਂ 72 ਸਾਲ ਬਾਅਦ ਪਹਿਲੀ ਬਾਰ ਪਹੁੰਚੀ ਟ੍ਰੇਨ, ਪਟਾਕੇ ਚਲਾ ਕੀਤਾ ਗਿਆ ਸਵਾਗਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ 'ਚ ਟ੍ਰੇਨ ਸ਼ੁਰੂ ਹੋਣ ਤੋਂ 166 ਸਾਲ ਬਾਅਦ ਅਤੇ ਆਜ਼ਾਦੀ ਦੇ 72 ਸਾਲ ਬਾਅਦ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਵਿੱਚ ਪਹਿਲੀ ਯਾਤਰੀ..

Alirajpur first train

ਨਵੀਂ ਦਿੱਲੀ : ਭਾਰਤ 'ਚ ਟ੍ਰੇਨ ਸ਼ੁਰੂ ਹੋਣ ਤੋਂ 166 ਸਾਲ ਬਾਅਦ ਅਤੇ ਆਜ਼ਾਦੀ ਦੇ 72 ਸਾਲ ਬਾਅਦ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਵਿੱਚ ਪਹਿਲੀ ਯਾਤਰੀ ਟ੍ਰੇਨ ਬੁੱਧਵਾਰ ਨੂੰ ਗੁਜਰਾਤ ਦੇ ਛੋਟਾ ਉਦੈਪੁਰ ਤੋਂ ਪਹੁੰਚੀ। ਦੁਪਹਿਰ ਢਾਈ ਵਜੇ ਜਦੋਂ ਅਲੀਰਾਜਪੁਰ ਟ੍ਰੇਨ ਪਹੁੰਚੀ ਤਾਂ ਲੋਕਾਂ ਨੇ ਖੁਸ਼ੀ 'ਚ ਆਤਿਸ਼ਬਾਜੀਆਂ ਚਲਾ ਟ੍ਰੇਨ ਦਾ ਸੁਆਗਤ ਕੀਤਾ। ਰਾਜ ਸਭਾ ਸੰਸਦ ਨਾਰਾਇਣਭਾਈ ਰਾਠਵਾ ਅਤੇ ਛੋਟਾ ਉਦੈਪੁਰ ਵਲੋਂ ਸੰਸਦ ਗੀਤਾਬੇਨ ਰਾਠਵਾ ਨੇ ਟ੍ਰੇਨ ਨੂੰ ਦੁਪਹਿਰ 12 ਵਜੇ ਹਰੀ ਝੰਡੀ ਦੇ ਕੇ ਆਲੀਰਾਜਪੁਰ ਰਵਾਨਾ ਕੀਤਾ ਸੀ।

ਦੱਸ ਦਈਏ ਕਿ ਇਸ ਰੇਲ ਲਾਈਨ ਦਾ ਨੀਂਹ ਪੱਥਰ 8 ਫਰਵਰੀ 2008 ਨੂੰ ਰੱਖਿਆ ਸੀ। ਉਸ ਸਮੇਂ ਇਹ ਉਂਮੀਦ ਸੀ ਕਿ ਅਲੀਰਾਜਪੁਰ ਟ੍ਰੇਨ ਪਹੁੰਚੇਗੀ ਪਰ ਲੋਕਾਂ ਨੂੰ ਪੂਰੇ 11 ਸਾਲ ਇੰਤਜ਼ਾਰ ਕਰਨਾ ਪਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਲੀਰਾਜਪੁਰ ਵਿੱਚ 84 ਸਾਲ ਪਹਿਲਾਂ ਬਸ ਸੇਵਾ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਕਈ ਸਾਲਾਂ ਤੱਕ ਨੇਤਾਵਾਂ ਨੇ ਟ੍ਰੇਨ ਸੇਵਾ ਸ਼ੁਰੂ ਕਰਨ ਦੇ ਵਾਅਦੇ ਕੀਤੇ ਪਰ ਕੋਈ ਵਾਅਦਾ ਜ਼ਮੀਨ 'ਤੇ ਨਾ ਉਤੱਰਿਆ।   ਹੁਣ ਜਾ ਕੇ ਕਿਤੇ ਅਲੀਰਾਜਪੁਰ 'ਚ ਪਹਿਲੀ ਯਾਤਰੀ ਟ੍ਰੇਨ ਆਈ ਹੈ। ਵੀਰਵਾਰ ਯਾਨੀ ਅੱਜ ਤੋਂ ਇਹ ਟ੍ਰੇਨ ਨਿਯਮਿਤ ਤੌਰ 'ਤੇ ਅਲੀਰਾਜਪੁਰ ਤੋਂ ਵੜੋਦਰਾ ਦੇ ਪ੍ਰਤਾਪਨਗਰ ਸਟੇਸ਼ਨ ਤੱਕ ਚੱਲੇਗੀ। 

ਫਿਲਹਾਲ ਸ਼ਹਿਰ ਅਤੇ ਜਿਲ੍ਹੇ ਦੇ ਲੋਕ ਗੁਜਰਾਤ ਦੇ ਵੜੋਦਰਾ ਤੱਕ ਟ੍ਰੇਨ 'ਚ ਸਫਰ ਕਰ ਸਕਣਗੇ।  ਆਮ ਲੋਕਾਂ ਨੂੰ ਤਾਂ ਇਸ ਤੋਂ ਫਾਇਦਾ ਹੋਵੇਗਾ ਹੀ ਨਾਲ ਹੀ ਖੇਤਰ ਦਾ ਵਪਾਰ ਅਤੇ ਉਦਯੋਗ ਵੀ ਅੱਗੇ ਵਧੇਗਾ। ਅਲੀਰਾਜਪੁਰ 'ਚ ਰੇਲ ਸੇਵਾ ਸ਼ੁਰੂ ਹੋਣ ਦੇ ਨਾਲ ਹੀ ਹੁਣ ਲੋਕਾਂ ਦੀ ਉਂਮੀਦ ਧਾਰ ਤੱਕ ਜਲਦੀ ਹੀ ਟ੍ਰੇਨ ਸਹੂਲਤ ਸ਼ੁਰੂ ਕਰਨ ਨੂੰ ਲੈ ਕੇ ਵੱਧ ਗਈ ਹੈ। ਫਿਲਹਾਲ ਇੰਦੌਰ - ਦਾਹੋਦ ਪ੍ਰੋਜੈਕਟ 'ਚ ਟਿਹੀ ਤੱਕ (22 ਕਿਮੀ)  ਦਾ ਕੰਮ ਹੋ ਚੁੱਕਿਆ ਹੈ। ਇਹ ਦੋਵੇਂ ਕੰਮ ਪੂਰੇ ਹੋਣ 'ਤੇ ਇੰਦੌਰ ਨੂੰ ਗੁਜਰਾਤ ਲਈ ਨਵੀਂ ਕਨੈਕਟੀਵਿਟੀ ਮਿਲ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।