ਪੰਜਾਬ ਤੋਂ ਬਾਅਦ ਹਰਿਆਣਾ ’ਚ ਵੀ ਪਟਾਕਿਆਂ ’ਤੇ ਬੈਨ, ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਿਰਫ਼ ਹਰੇ ਪਟਾਕੇ ਹੀ ਵਰਤ ਸਕਦੇ ਹਨ।

After Punjab, Haryana also issued ban on firecrackers

 

ਅੰਬਾਲਾ : ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਿਆਦਾਤਰ ਸੂਬਿਆਂ ’ਚ ਸਰਕਾਰਾਂ ਵਲੋਂ ਇਸ ਵਾਰ ਦੀਵਾਲੀ ’ਤੇ ਪਟਾਕੇ ਚਲਾਉਣ ’ਤੇ ਪਾਬੰਦੀ ਲਾਈ ਗਈ ਹੈ। ਦਿੱਲੀ ਸਰਕਾਰ ਤੋਂ ਬਾਅਦ ਹੁਣ ਹਰਿਆਣਾ ’ਚ ਵੀ ਪਟਾਕਿਆਂ ’ਤੇ ਪਾਬੰਦੀ ਰਹੇਗੀ।  ਹਰਿਆਣਾ ਦੇ 14 ਜ਼ਿਲ੍ਹਿਆਂ ਵਿੱਚ ਪਟਾਕਿਆਂ ਦੀ ਵਰਤੋਂ ਅਤੇ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ।

ਲੋਕ ਪ੍ਰਦੂਸ਼ਿਤ ਇਲਾਕਿਆਂ ਵਿੱਚ ਵੀ ਪਟਾਕਿਆਂ ਦੀ ਵਰਤੋਂ ਨਹੀਂ ਕਰ ਸਕਣਗੇ। ਲੋਕ ਸਿਰਫ਼ ਹਰੇ ਪਟਾਕੇ ਹੀ ਵਰਤ ਸਕਦੇ ਹਨ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਵੀ ਸਮਾਂ ਤੈਅ ਕਰ ਦਿੱਤਾ ਹੈ। ਦੀਵਾਲੀ 'ਤੇ ਸਿਰਫ਼ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਇਸ ਦੌਰਾਨ ਪੁਲੀਸ ਟੀਮਾਂ ਵੀ ਨਿਰੀਖਣ ਕਰਨਗੀਆਂ। ਇਹ ਹਦਾਇਤਾਂ ਖ਼ਰਾਬ ਹਵਾ ਗੁਣਵੱਤਾ ਵਾਲੇ ਸ਼ਹਿਰਾਂ ਅਤੇ ਕਸਬਿਆਂ 'ਤੇ ਵੀ ਲਾਗੂ ਹੋਣਗੀਆਂ।

ਸੂਬਾ ਸਰਕਾਰ ਨੇ ਇਸ ਬਾਬਤ ਅੱਜ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਆਨਲਾਈਨ ਸ਼ਾਪਿੰਗ ਸਾਈਟਾਂ ਵੀ ਕਿਸੇ ਵੀ ਕਿਸਮ ਦੇ ਪਟਾਕਿਆਂ ਦੀ ਵਿਕਰੀ ਨਹੀਂ ਕਰ ਸਕਦੀਆਂ। ਇਹ 14 ਜ਼ਿਲ੍ਹੇ ਹਨ— ਚਰਖੀ ਦਾਦਰੀ, ਭਿਵਾਨੀ, ਗੁਰੂਗ੍ਰਾਮ, ਫਰੀਦਾਬਾਦ, ਝੱਜਰ, ਜੀਂਦ, ਕਰਨਾਲ, ਮਹਿੰਦਰਗੜ੍ਹ, ਨੂਹ, ਪਾਨੀਪਤ, ਪਲਵਲ, ਰੇਵਾੜੀ, ਰੋਹਤਕ ਅਤੇ ਸੋਨੀਪਤ ਹਨ, ਜਿੱਥੇ ਪਟਾਕਿਆਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਵੱਧਦੇ ਹੋਏ ਪ੍ਰਦੂਸ਼ਣ ਨੂੰ ਵੇਖਦੇ ਹੋਏ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। 

 

ਲੋਕ ਦੀਵਾਲੀ ਵਾਲੇ ਦਿਨ ਜਾਂ ਗੁਰਪੁਰਬ ਮੌਕੇ ਪਟਾਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਚਲਾ ਸਕਦੇ ਹਨ। ਨਵੇਂ ਸਾਲ ਜਾਂ ਕ੍ਰਿਸਮਸ ਦੀ ਸ਼ਾਮ ਲੋਕ 12 ਵਜੇ ਤੋਂ ਤਾਂ  ਰਾਤ 11.55 ਵਜੇ ਤੋਂ 12.30 ਵਜੇ ਤੱਕ ਹੋਵੇਗੀ।