UP ਪਹੁੰਚੀ ਪ੍ਰਿਅੰਕਾ ਗਾਂਧੀ ਨੇ ਅਮਿਤ ਸ਼ਾਹ 'ਤੇ ਸਾਧਿਆ ਨਿਸ਼ਾਨਾ, ਦੂਰਬੀਨ ਛੱਡੋ, ਐਨਕਾਂ ਲਗਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਭਾਜਪਾ ਨੇ 70 ਸਾਲਾਂ ਦੀ ਮਿਹਨਤ ਸੱਤ ਸਾਲਾਂ 'ਚ ਗੁਆ ਦਿੱਤੀ'

Priyanka Gandhi Vadra

 

ਗੋਰਖਪੁਰ : ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਅੰਕਾ ਗਾਂਧੀ ਐਤਵਾਰ ਨੂੰ ਗੋਰਖਪੁਰ ਪਹੁੰਚੇ। ਇੱਥੇ ਚੰਪਾ ਦੇਵੀ ਪਾਰਕ ਤੋਂ ਗੋਰਖਪੁਰ-ਬਸਤੀ ਡਿਵੀਜ਼ਨ ਦੀਆਂ 41 ਸੀਟਾਂ ਇੱਕੋ ਸਮੇਂ ਸੰਭਾਲ ਰਹੀ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਜੀ ਕਹਿੰਦੇ ਹਨ ਕਿ ਹੁਣ ਜੇਕਰ ਯੂਪੀ ਵਿੱਚ ਅਪਰਾਧੀ ਲੱਭਣੇ ਹਨ ਤਾਂ ਦੂਰਬੀਨ ਦੀ ਲੋੜ ਹੈ। ਪਰ ਅਜੇ ਮਿਸ਼ਰਾ ਉਸ ਦੇ ਨਾਲ ਸਟੇਜ 'ਤੇ ਬੈਠੇ ਸਨ। ਮੈਂ ਕਹਿਣੀ ਹਾਂ ਦੂਰਬੀਨ ਸੁੱਟੋ ਅਤੇ ਐਨਕਾਂ ਲਗਾਓ। 

ਇਹ ਸਰਕਾਰ ਲੋਕਾਂ ਦੇ ਖਿਲਾਫ ਅੱਗ ਲਗਾ ਰਹੀ ਹੈ। ਲੋਕਾਂ ਦੀ ਮਦਦ ਕਰਨ ਦੀ ਬਜਾਏ ਅੱਤਿਆਚਾਰ ਕੀਤੇ ਜਾ ਰਹੇ ਹਨ। ਮੈਂ ਕੁਝ ਮਹੀਨੇ ਪਹਿਲਾਂ ਪ੍ਰਯਾਗਰਾਜ ਬਸਵਾਰ ਪਿੰਡ ਗਏ ਸੀ, ਜਿੱਥੇ ਪੁਲਿਸ ਨੇ ਨਿਸ਼ਾਦਾਂ ਦੀ ਬੇੜੀ ਸਾੜ ਦਿੱਤੀ ਸੀ। ਨਦੀ ਉੱਤੇ ਜੇਕਰ ਕਿਸੇ ਦਾ ਹੱਕ ਹੈ ਤਾਂ ਨਿਸ਼ਾਦ ਦਾ ਹੈ। ਅੱਜ ਕਿਸਾਨ ਪ੍ਰੇਸ਼ਾਨ ਹੈ ਅਤੇ ਸਰਕਾਰ ਉਨ੍ਹਾਂ ਦੀ ਬਿਲਕੁਲ ਨਹੀਂ ਸੁਣ ਰਹੀ।

 

ਪ੍ਰਿਅੰਕਾ ਨੇ ਕਿਹਾ ਕਿ ਯੋਗੀ ਆਦਿਤਿਆਨਾਥ ਦਾ ਰਾਜ ਗੁਰੂ ਗੋਰਖਨਾਥ ਜੀ ਦੇ ਵਿਚਾਰਾਂ ਤੋਂ ਬਿਲਕੁਲ ਵੱਖਰਾ ਚੱਲ ਰਿਹਾ ਹੈ। ਜਿੱਥੇ ਲੋਕ ਸੰਘਰਸ਼ ਕਰ ਰਹੇ ਹਨ ਅਤੇ ਜਿੱਥੇ ਮਦਦ ਦੀ ਲੋੜ ਹੈ, ਸਰਕਾਰ ਕੁਝ ਨਹੀਂ ਕਰਦੀ ਅਤੇ ਸਰਕਾਰ ਮੂੰਹ ਮੋੜ ਲੈਂਦੀ ਹੈ। ਖਾਦ, ਖੇਤੀ, ਫ਼ਸਲਾਂ ਸਭ ਕੁਝ ਵੱਡੇ ਉਦਯੋਗਪਤੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਾਦ ਲਈ ਲਾਈਨ ਵਿੱਚ ਖੜ੍ਹੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

 

 

ਜਦੋਂ ਮੈਂ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਨੂੰ ਮਲੀ ਤਾਂ ਉਥੇ ਕੁਝ ਵੀ ਨਹੀਂ ਸੀ। ਨਾ ਕੋਈ ਸਰਕਾਰੀ ਮਦਦ ਸੀ, ਨਾ ਕੋਈ ਗੈਸ ਸਿਲੰਡਰ, ਸਿਰਫ ਸੀ ਤਾਂ ਕਿਸਾਨ ਦਾ ਰੌਂਦਾ ਹੋਇਆ ਪਰਿਵਾਰ। ਕੋਰੋਨਾ ਵਿਚ ਜਿਹਨਾਂ ਦੀਆਂ ਨੌਕਰੀਆਂ ਚਲੀਆਂ ਸਰਕਾਰ ਨੇ ਉਨ੍ਹਾਂ ਲਈ  ਵੀ ਕੋਈ ਕਦਮ ਨਹੀਂ ਚੁੱਕਿਆ। ਸਾਰੀਆਂ ਜਾਇਦਾਦਾਂ ਵੇਚ ਦਿੱਤੀਆਂ ਗਈਆਂ ਹਨ। ਕਾਂਗਰਸ ਨੇ ਰੇਲ, ਹਵਾਈ ਅੱਡਾ ਸਭ ਕੁਝ ਬਣਾਇਆ। ਭਾਜਪਾ ਨੇ 70 ਸਾਲਾਂ ਦੀ ਮਿਹਨਤ ਨੂੰ ਸੱਤ ਸਾਲਾਂ ਵਿੱਚ ਗੁਆ ਦਿੱਤਾ ਹੈ। ਹਰ ਰੋਜ਼ ਤਿੰਨ ਨੌਜਵਾਨ ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ।

 

ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਕਾਂਗਰਸ ਵੱਲੋਂ ਸਥਾਪਿਤ ਕੀਤੀਆਂ ਖੰਡ ਮਿੱਲਾਂ ਨੂੰ ਸਪਾ, ਬਸਪਾ ਅਤੇ ਭਾਜਪਾ ਸਰਕਾਰਾਂ ਨੇ ਬੰਦ ਕਰ ਦਿੱਤਾ ਹੈ। ਅਮਿਤ ਸ਼ਾਹ ਜੀ ਕਹਿੰਦੇ ਹਨ ਕਿ ਹੁਣ ਯੂਪੀ ਵਿੱਚ ਅਪਰਾਧੀਆਂ ਨੂੰ ਲੱਭਣਾ ਹੈ ਤਾਂ ਦੂਰਬੀਨ ਦੀ ਲੋੜ ਹੈ। ਪਰ ਅਜੇ ਮਿਸ਼ਰਾ ਉਹਨਾਂ ਦੇ ਨਾਲ ਸਟੇਜ 'ਤੇ ਬੈਠੇ ਸਨ। ਮੈਂ ਕਹਿਣਾ ਚਾਹੁੰਦੀ ਹਾਂ ਦੂਰਬੀਨ ਸੁੱਟੋ ਅਤੇ ਐਨਕਾਂ ਲਗਾਓ।