ਓਡੀਸ਼ਾ 'ਚ NSUI ਦੇ ਵਰਕਰਾਂ ਵੱਲੋਂ ਅਜੇ ਮਿਸ਼ਰਾ ਦਾ ਕੀਤਾ ਵਿਰੋਧ, ਗੱਡੀਆਂ 'ਤੇ ਸੁੱਟੇ ਗਏ ਅੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਖੀਮਪੁਰ 'ਚ ਵਾਪਰੀ ਹਿੰਸਾ ਦਾ ਵਿਰੋਧ ਕਰ ਰਹੇ ਵਰਕਰ

NSUI workers in Odisha protest against Ajay Mishra, eggs thrown on vehicles

 

ਭੁਵਨੇਸ਼ਵਰ:   ਕਾਂਗਰਸ ਦੀ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਦੇ ਵਰਕਰਾਂ ਨੇ ਐਤਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਗੱਡੀ 'ਤੇ ਅੰਡੇ ਸੁੱਟੇ।

 

ਵਰਕਰਾਂ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ। ਸਾਰੇ ਵਰਕਰ ਲਖੀਮਪੁਰ ਖੀਰੀ ਹਿੰਸਾ ਦਾ ਵਿਰੋਧ ਕਰ ਰਹੇ ਸਨ, ਜਿਸ ਵਿੱਚ ਮੰਤਰੀ ਦਾ ਪੁੱਤਰ ਦੋਸ਼ੀ ਹੈ
ਖਬਰਾਂ ਅਨੁਸਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਕਟਕ ਦੇ ਨੇੜੇ ਮੁੰਡਾਲੀ ਵਿੱਚ ਸੀਆਈਐਸਐਫ ਕੈਂਪਸ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਨ।

 

NSUI ਓਡੀਸ਼ਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਮਿਸ਼ਰਾ ਦੇ ਰਾਜ ਦੌਰੇ ਦਾ ਵਿਰੋਧ ਕਰਨਗੇ। ਐਨਐਸਯੂਆਈ ਵਰਕਰਾਂ ਨੇ ਕੇਂਦਰੀ ਮੰਤਰੀ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ। ਪੁਲਿਸ ਨੇ ਐਨਐਸਯੂਆਈ ਦੇ ਕੁੱਝ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ।