PM ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ, ' ਉਹ ਦੇਸ਼ ਵਾਸੀਆਂ ਦੇ ਦਿਲਾਂ 'ਚ ਵਸਦੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਆਪਣੇ ਜੀਵਨ ਦਾ ਹਰ ਪਲ ਏਕ ਭਾਰਤ, ਸ੍ਰੇਸ਼ਠ ਭਾਰਤ ਲਈ ਸਮਰਪਿਤ ਕੀਤਾ

File photo

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਜੀ-20 ਸੰਮੇਲਨ ਲਈ ਇਟਲੀ ਦੌਰੇ 'ਤੇ ਹਨ। ਇਸ ਦੇ ਨਾਲ ਹੀ ਦੇਸ਼ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮਨਾ ਰਿਹਾ ਹੈ। ਇਸ ਮੌਕੇ 'ਤੇ ਪੀਐਮ ਮੋਦੀ ਨੇ ਸਟੈਚੂ ਆਫ ਯੂਨਿਟੀ 'ਤੇ ਆਯੋਜਿਤ ਏਕਤਾ ਪਰੇਡ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਿਤ ਕੀਤਾ।

 

 

 

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਅਜਿਹੇ ਰਾਸ਼ਟਰੀ ਨਾਇਕ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇ ਰਿਹਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਹਰ ਪਲ ਏਕ ਭਾਰਤ, ਸ੍ਰੇਸ਼ਠ ਭਾਰਤ ਲਈ ਸਮਰਪਿਤ ਕੀਤਾ। ਸਰਦਾਰ ਪਟੇਲ ਜੀ ਇਤਿਹਾਸ ਵਿੱਚ ਹੀ ਨਹੀਂ ਸਗੋਂ ਸਾਡੇ ਦੇਸ਼ ਵਾਸੀਆਂ ਦੇ ਦਿਲ ਵਿੱਚ ਵੀ ਹਨ।

 

 

ਸਰਦਾਰ ਸਾਹਿਬ ਦੇਸ਼ ਨੂੰ ਇੱਕ ਸਰੀਰ ਦੇ ਰੂਪ ਵਿਚ ਦੇਖਦੇ ਸਨ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਸਰਦਾਰ ਸਾਹਿਬ ਸਾਡੇ ਦੇਸ਼ ਨੂੰ ਇੱਕ ਸਰੀਰ, ਇੱਕ ਜੀਵਤ ਹਸਤੀ ਦੇ ਰੂਪ ਵਿੱਚ ਦੇਖਦੇ ਸਨ। ਇਸ ਲਈ ਉਹਨਾਂ ਦੇ ‘ਏਕ ਭਾਰਤ’ ਦਾ ਅਰਥ ਇਹ ਵੀ ਸੀ ਕਿ ਜਿਸ ਵਿੱਚ ਸਾਰਿਆਂ ਨੂੰ ਬਰਾਬਰ ਮੌਕੇ ਹੋਣ, ਇੱਕੋ ਜਿਹੇ ਸੁਪਨੇ ਲੈਣ ਦਾ ਹੱਕ ਹੋਵੇ।

 

 

ਆਜ਼ਾਦ ਭਾਰਤ 'ਤੇ ਗੱਲ ਕਰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਨਿਰਮਾਣ ਵਿੱਚ ਹਰ ਇੱਕ ਦੀ ਕੋਸ਼ਿਸ਼ ਆਜ਼ਾਦੀ ਦੇ ਇਸ ਅੰਮ੍ਰਿਤ ਦੌਰ ਵਿੱਚ ਉਸ ਸਮੇਂ ਨਾਲੋਂ ਜ਼ਿਆਦਾ ਪ੍ਰਸੰਗਿਕ ਹੋਣ ਜਾ ਰਹੀ ਹੈ। ਆਜ਼ਾਦੀ ਦਾ ਇਹ ਅੰਮ੍ਰਿਤ ਵਿਕਾਸ ਦੀ ਬੇਮਿਸਾਲ ਗਤੀ, ਔਖੇ ਟੀਚਿਆਂ ਦੀ ਪ੍ਰਾਪਤੀ ਦਾ ਹੈ। ਇਹ ਅੰਮ੍ਰਿਤਕਾਲ ਸਰਦਾਰ ਸਾਹਿਬ ਦੇ ਸੁਪਨਿਆਂ ਦੇ ਭਾਰਤ ਦੇ ਨਵ-ਨਿਰਮਾਣ ਦਾ ਹੈ।