ਹੁਣ ਹੋਵੇਗਾ A ਫਾਰ ਐਪਲ ਦੀ ਬਜਾਏ ਅਰਜੁਨ ਅਤੇ B ਫਾਰ ਬਲਰਾਮ, ਸੋਸ਼ਲ ਮੀਡੀਆਂ ’ਤੇ ਨਵੀਂ ਵਰਣਮਾਲਾ ਦੀ ਹੋ ਰਹੀ ਸ਼ਾਲਾਘਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਤਾਪੁਰ ਦੇ ਵਕੀਲ ਨੇ ਮਿਥਿਹਾਸ ਅਤੇ ਇਤਿਹਾਸ ਨਾਲ ਸਬੰਧਤ ਸ਼ਬਦਾਂ ਨਾਲ ਅੰਗਰੇਜ਼ੀ ਵਰਣਮਾਲਾ ਤਿਆਰ ਕੀਤੀ ਹੈ

Now instead of A for Apple, there will be Arjuna and B for Balaram

 

ਉੱਤਰ- ਪ੍ਰਦੇਸ਼: ਆਮ ਤੌਰ 'ਤੇ ਬੱਚੇ ਅੰਗਰੇਜ਼ੀ ਵਰਣਮਾਲਾ ਵਿੱਚ ਏ ਫਾਰ ਐਪਲ ਅਤੇ ਬੀ ਫਾਰ ਬੁਆਏ ਪੜ੍ਹਦੇ ਹਨ ਪਰ ਹੁਣ ਬੱਚੇ ਏ ਫਾਰ ਅਰਜੁਨ ਅਤੇ ਬੀ ਫਾਰ ਬਲਰਾਮ ਵੀ ਪੜ੍ਹ ਸਕਦੇ ਹਨ। ਅਜਿਹਾ ਹੀ ਅੰਗਰੇਜ਼ੀ ਵਰਣਮਾਲਾ ਅਧਿਆਪਕਾਂ ਦੇ ਸੋਸ਼ਲ ਮੀਡੀਆ ਗਰੁੱਪਾਂ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਭਾਰਤੀ ਮਿਥਿਹਾਸਕ ਸੱਭਿਆਚਾਰ ਅਤੇ ਇਤਿਹਾਸ ਵਿੱਚੋਂ A ਤੋਂ Z ਤੱਕ ਸ਼ਬਦ ਲਏ ਗਏ ਹਨ।

ਅਧਿਆਪਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਬੱਚਿਆਂ ਲਈ ਇੱਕ ਵੱਖਰਾ ਅਨੁਭਵ ਹੋਵੇਗਾ ਅਤੇ ਇਸ ਨਾਲ ਉਹ ਬਚਪਨ ਵਿੱਚ ਹੀ ਭਾਰਤੀ ਸੱਭਿਆਚਾਰ ਤੋਂ ਜਾਣੂ ਹੋ ਸਕਣਗੇ। ਇਸ ਕਿਸਮ ਦੀ ਅੰਗਰੇਜ਼ੀ ਵਰਣਮਾਲਾ ਦੀ PDF ਫਾਈਲ ਸੋਸ਼ਲ ਮੀਡੀਆ 'ਤੇ ਉਪਲਬਧ ਹੈ। ਇਸ ਵਿੱਚ ਸ਼ਬਦਾਂ ਨਾਲ ਸਬੰਧਤ ਫੋਟੋਆਂ ਵੀ ਉਪਲਬਧ ਹਨ। ਨਾਲ ਹੀ ਸਬੰਧਤ ਸ਼ਬਦ ਦਾ ਵਰਣਨ ਵੀ ਦਿੱਤਾ ਗਿਆ ਹੈ। ਉਦਾਹਰਨ ਲਈ, ਜੇਕਰ A ਫਾਰ ਅਰਜੁਨ ਹੈ, ਤਾਂ ਅਰਜੁਨ ਨੂੰ ਵੀ ਇੱਕ ਵਾਕ ਵਿੱਚ ਦਰਸਾਇਆ ਗਿਆ ਹੈ।

ਅੰਗਰੇਜ਼ੀ ਵਰਣਮਾਲਾ ਨਾਲ ਸਬੰਧਤ ਅਜਿਹੀ ਸ਼ਬਦਾਵਲੀ ਸੀਤਾਪੁਰ ਦੇ ਰਹਿਣ ਵਾਲੇ ਇੱਕ ਵਕੀਲ ਨੇ ਤਿਆਰ ਕੀਤੀ ਹੈ। ਅਮੀਨਾਬਾਦ ਇੰਟਰ ਕਾਲਜ ਦੇ ਪ੍ਰਿੰਸੀਪਲ ਐਸ ਐਲ ਮਿਸ਼ਰਾ ਨੇ ਦੱਸਿਆ ਕਿ ਐਡਵੋਕੇਟ ਨੇ ਇਸ ਨੂੰ ਬਣਾਇਆ ਹੈ, ਪਰ ਉਹ ਇਸ ਬਾਰੇ ਮੀਡੀਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਹਾਲਾਂਕਿ, ਪ੍ਰਕਾਸ਼ਕ ਵੀ ਇਸ ਨਵੀਂ ਧਾਰਨਾ ਨੂੰ ਪਸੰਦ ਕਰ ਰਹੇ ਹਨ ਅਤੇ ਮੇਰਠ ਦੇ ਇੱਕ ਪ੍ਰਕਾਸ਼ਕ ਨੇ ਇਸ ਨੂੰ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ।

ਇਸ ਵਿੱਚ ਸ਼ਬਦਾਂ ਨਾਲ ਸਬੰਧਤ ਵੇਰਵਿਆਂ ਨੂੰ ਠੀਕ ਕਰ ਕੇ ਵਿਸਥਾਰ ਨਾਲ ਲਿਖਿਆ ਜਾਵੇਗਾ, ਤਾਂ ਜੋ ਬੱਚਿਆਂ ਨੂੰ ਥੋੜੀ ਹੋਰ ਜਾਣਕਾਰੀ ਮਿਲ ਸਕੇ। ਐਸ ਐਲ ਮਿਸ਼ਰਾ ਨੇ ਕਿਹਾ ਕਿ ਇਸ ਨੂੰ ਬਣਾਉਣ ਵਾਲੇ ਵਕੀਲ ਹਿੰਦੀ ਵਰਣਮਾਲਾ ਦੀ ਅਜਿਹੀ ਸ਼ਬਦਾਵਲੀ ਵੀ ਤਿਆਰ ਕਰ ਰਹੇ ਹਨ।