Kerala News: ਪੂਰੇ ਪ੍ਰਵਾਰ ਦੇ ਕਾਤਲ ਪਿਤਾ ਨੂੰ ਮੌਤ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਇਦਾਦ ਨੂੰ ਲੈ ਕੇ ਦੋਸ਼ੀ ਨੇ ਪੁੱਤਰ, ਨੂੰਹ ਤੇ ਦੋ ਪੋਤੀਆਂ ਨੂੰ ਸਾੜਿਆ ਸੀ ਜ਼ਿੰਦਾ 

photo

ਕੇਰਲ ਦੇ ਇਡੁੱਕੀ ਜ਼ਿਲ੍ਹੇ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਇਕ 82 ਸਾਲਾ ਵਿਅਕਤੀ ਨੂੰ ਮਾਰਚ 2022 ਵਿਚ ਚੀਨੀਕੁਝੀ ਖੇਤਰ ਵਿਚ ਅਪਣੇ ਪੁੱਤਰ, ਨੂੰਹ ਅਤੇ ਦੋ ਪੋਤੀਆਂ ਨੂੰ ਜ਼ਿੰਦਾ ਸਾੜਨ ਦਾ ਦੋਸ਼ੀ ਪਾਇਆ, ਜਿਸ ਤੋਂ ਬਾਅਦ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਥੋਡੂਪੁਝਾ ਐਡੀਸ਼ਨਲ ਸੈਸ਼ਨ ਕੋਰਟ ਦੇ ਜੱਜ ਐਸ਼ ਕੇ. ਬਾਲ ਨੇ ਚੀਨੀਕੁਝੀ ਦੇ ਵਸਨੀਕ ਹਮੀਦ ਉਰਫ਼ ਚਿੱਟਪਨ ਨੂੰ ਮੌਤ ਦੀ ਸਜ਼ਾ ਸੁਣਾਈ। ਜੱਜ ਨੇ ਦੋਸ਼ੀ ਨੂੰ ਉਸ ਸਮੇਂ ਦੀ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 436 (ਅੱਗ ਜਾਂ ਵਿਸਫੋਟਕ ਪਦਾਰਥ ਨਾਲ ਸ਼ਰਾਰਤ) ਅਤੇ 302 (ਕਤਲ) ਦੇ ਤਹਿਤ ਦੋਸ਼ੀ ਠਹਿਰਾਇਆ। ਪੁਲਿਸ ਅਨੁਸਾਰ, ਅਦਾਲਤ ਨੇ ਇਸ ਅਪਰਾਧ ਨੂੰ ‘ਦੁਰਲੱਭ ਤੋਂ ਦੁਰਲੱਭ’ ਸ਼੍ਰੇਣੀ ਦਾ ਮੰਨਿਆ, ਜਿਸ ਦੇ ਨਤੀਜੇ ਵਜੋਂ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।

ਇਸਤਗਾਸਾ ਪੱਖ ਦੇ ਅਨੁਸਾਰ, ਹਮੀਦ ਨੇ ਜਾਇਦਾਦ ਦੇ ਝਗੜੇ ਤੋਂ ਬਾਅਦ ਅਪਣੇ ਪੁੱਤਰ ਮੁਹੰਮਦ ਫੈਜ਼ਲ (45), ਨੂੰਹ ਸ਼ੀਬਾ (40) ਅਤੇ ਉਨ੍ਹਾਂ ਦੀਆਂ ਧੀਆਂ ਮਹਿਰੀਨ (16) ਅਤੇ ਆਸਨਾ (13) ਨੂੰ ਰਾਤ ਨੂੰ ਸੌਂਦੇ ਸਮੇਂ ਪਟਰੌਲ ਪਾ ਕੇ ਅੱਗ ਲਗਾ ਦਿਤੀ ਸੀ।