ਸੁਪ੍ਰੀਮ ਕੋਰਟ ਦੇ ਕੋਲੇਜ਼ਿਅਮ 'ਚ ਸ਼ਾਮਲ ਹੋਏ ਜਸਟਿਸ ਅਰੁਣ ਮਿਸ਼ਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਸਾਲ ਦੇ ਆਉਂਦੇ ਹੀ ਦੇਸ਼ ਦੀ ਉੱਚ ਅਦਾਲਤ ਸੁਪ੍ਰੀਮ ਕੋਰਟ ਦਾ ਵੀ ਨਵਾਂ ਕੋਲੇਜ਼ਿਅਮ ਆਇਆ ਹੈ। ਇਸ ਕੋਲੇਜ਼ਿਅਮ 'ਚ ਜਸਟੀਸ ਅਰੁਣ ਮਿਸ਼ਰਾ ਨੂੰ ਵੀ ਜਗ੍ਹਾ ...

Justice Arun Mishra

ਨਵੀਂ ਦਿੱਲੀ (ਭਾਸ਼ਾ): ਨਵੇਂ ਸਾਲ ਦੇ ਆਉਂਦੇ ਹੀ ਦੇਸ਼ ਦੀ ਉੱਚ ਅਦਾਲਤ ਸੁਪ੍ਰੀਮ ਕੋਰਟ ਦਾ ਵੀ ਨਵਾਂ ਕੋਲੇਜ਼ਿਅਮ ਆਇਆ ਹੈ। ਇਸ ਕੋਲੇਜ਼ਿਅਮ 'ਚ ਜਸਟੀਸ ਅਰੁਣ ਮਿਸ਼ਰਾ ਨੂੰ ਵੀ ਜਗ੍ਹਾ ਦਿਤੀ ਗਈ ਹੈ। ਦੱਸ ਦਈਏ ਕਿ ਜਸਟਿਸ ਕਾਮ ਬੀ ਲੋਕੁਰ ਹਾਲ ਹੀ 'ਚ ਰਟਾਇਰ ਹੋਏ ਹਨ ਇਸ ਲਈ ਕੋਲੇਜ਼ਿਅਮ 'ਚ ਨਵੇਂ ਮੈਂਬਰ ਦੇ ਤੌਰ 'ਤੇ ਜਸਟਿਸ ਮਿਸ਼ਰਾ ਦੀ ਐਂਟਰੀ ਹੋਈ ਹੈ

ਭਾਵ ਹੁਣ 12 ਜਨਵਰੀ 2018 ਨੂੰ ਪ੍ਰੈਸ ਕਾਫਰੰਸ ਕਰਨ ਵਾਲੇ ਸੁਪ੍ਰੀਮ ਕੋਰਟ ਦੇ ਚਾਰ ਜੱਜਾਂ 'ਚੋਂ ਸਿਰਫ ਹੁਣ ਚੀਫ਼ ਜਸਟਿਸ ਰੰਜਨ ਗੋਗੋਈ ਹੀ ਕੋਲੇਜ਼ਿਅਮ ਦਾ ਹਿੱਸਾ ਹਾਂ। ਮੌਜੂਦਾ ਕੋਲੇਜ਼ਿਅਮ 'ਚ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਏਕੇ ਸੀਕਰੀ, ਜਸਟਿਸ ਐਸ.ਏ.ਬੋਬੜੇ, ਜਸਟਿਸ ਐਨਵੀ ਰਮਣਾ ਅਤੇ ਜਸਟਿਸ ਅਰੁਣ ਮਿਸ਼ਰਾ ਸ਼ਾਮਿਲ ਹਨ।

ਦੱਸ ਦਈਏ ਕਿ ਸੁਪ੍ਰੀਮ ਕੋਰਟ 'ਚ ਜਿਸ ਸਮੇਂ ਵਿਵਾਦ ਚੱਲ ਰਿਹਾ ਸੀ ਉਸ ਦੌਰਾਨ ਰਿਟਾਇਰਡ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਬਹੁਚਰਚਿਤ ਜੱਜ ਲੋਆ ਦੀ ਮੌਤ ਮਾਮਲੇ ਦੀ ਸੁਣਵਾਈ ਦਾ ਜਿੰਮਾ ਜਸਟਿਸ ਅਰੁਣ ਮਿਸ਼ਰਾ ਨੂੰ ਹੀ ਸਪੁਰਦ ਸੀ। ਤੁਹਾਨੂੰ ਦੱਸ ਦਈਏ ਕਿ ਜਸਟਿਸ ਅਰੁਣ ਮਿਸ਼ਰਾ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਜੱਜ ਰਹੇ ਜਸਟਿਸ ਏਚਜੀ ਮਿਸ਼ਰਾ ਦੇ ਬੇਟੇ ਹਨ।

ਉਨ੍ਹਾਂ ਨੇ BSC, MA ਅਤੇ LLB ਕੀਤਾ ਹੈ। ਜਸਟਿਸ ਮਿਸ਼ਰਾ ਵਾਰ ਕਾਉਂਸਿਲ ਆਫ ਇੰਡੀਆ ਦੇ ਸਭ ਤੋਂ ਜਵਾਨ ਚੇਅਰਮੈਨ ਰਹਿ ਚੁੱਕੇ ਹਨ। 12 ਜਨਵਰੀ ਨੂੰ ਪ੍ਰੈਸ ਕਾਫਰੰਸ ਕਰਨ ਵਾਲੇ ਜੱਜਾ 'ਚ ਜਸਟਿਸ ਕੁਰਿਅਨ ਜੋਸਫ, ਜਸਟਿਸ ਚੈਲਮੇਸ਼ਵਰ, ਜਸਟਿਸ ਲੋਕੁਰ ਅਤੇ ਜਸਟਿਸ ਰੰਜਨ ਗੋਗੋਈ (ਮੌਜੂਦਾ ਚੀਫ ਜਸਟਿਸ) ਸ਼ਾਮਿਲ ਰਹੇ ਸਨ। ਇਹਨਾਂ ਵਿਚੋਂ ਜਸਟਿਸ ਗੋਗੋਈ ਨੂੰ ਛੱਡ ਹੋਰ ਜੱਜ ਸੇਵਾ ਮੁਕਤ ਹੋ ਚੁੱਕੇ ਹਨ।  

ਜ਼ਿਕਰਯੋਗ ਹੈ ਕਿ ਸੁਪ੍ਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਦੀ ਪਰਿਕ੍ਰੀਆ ਨੂੰ ਪਾਰਦਰਸ਼ੀ ਬਣਾਉਣ ਨੂੰ ਲੈ ਕੇ ਬਹਿਸ ਹੁੰਦੀ ਹੈ। ਜਿਸ ਦੇ ਤਹਿਤ 5 ਲੋਕਾਂ ਦਾ ਇਕ ਸਮੂਹ ਜੱਜਾਂ ਦੀ ਨਿਯੁਕਤੀ ਕਰਦੇ ਹਨ। ਇਨ੍ਹਾਂ 5 ਲੋਕਾਂ 'ਚ ਭਾਰਤ ਦੇ ਚੀਫ ਜਸਟਿਸ ਅਤੇ Supreme Court ਦੇ 4 ਉੱਚ ਜੱਜ ਸ਼ਾਮਿਲ ਹੁੰਦੇ ਹਨ।

ਕੋਲੇਜ਼ਿਅਮ ਸਿਸਟਮ 'ਚ CJI ਅਤੇ SC  ਦੇ 4 ਉੱਚ ਜੱਜਾਂ ਦਾ ਇਕ ਫੋਰਮ ਜੱਜਾਂ ਦੀ ਨਿਯੁਕਤੀ ਅਤੇ ਤਬਾਦਲੇ ਦੀ ਸਿਫਾਰਸ਼ ਕਰਦਾ ਹੈ। ਕੋਲੇਜ਼ਿਅਮ ਦੀ ਸਿਫਾਰਸ਼ ਮੰਨਣਾ ਸਰਕਾਰ ਲਈ ਜਰੂਰੀ ਹੁੰਦਾ ਹੈ।