ਪਾਕਿਸਤਾਨੀ ਨਾਗਰੀਕਾਂ ਤੋਂ ਪੇ੍ਰਸ਼ਾਨ ਭਾਰਤੀ ਨੇ ਫਾਲਈਟ 'ਚ ਉਤਾਰੇ ਕਪੜੇ
ਏਅਰ ਇੰਡੀਆ ਦੀ ਦੁਬਈ ਤੋਂ ਲਖਨਊ ਆ ਰਹੀ ਫਲਾਈਟ ਨੰਬਰ ਆਈਐਕਸ-194 ਦੇ ਕਰੂ ਮੈਂਬਰ ਅਤੇ 150 ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਸ਼ਖਸ ਨੇ ਫਲਾਈਟ...
ਲਖਨਊ (ਭਾਸ਼ਾ): ਏਅਰ ਇੰਡੀਆ ਦੀ ਦੁਬਈ ਤੋਂ ਲਖਨਊ ਆ ਰਹੀ ਫਲਾਈਟ ਨੰਬਰ ਆਈਐਕਸ-194 ਦੇ ਕਰੂ ਮੈਂਬਰ ਅਤੇ 150 ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਸ਼ਖਸ ਨੇ ਫਲਾਈਟ 'ਚ ਕੱਪੜੇ ਉਤਾਰਨਾ ਸ਼ੁਰੂ ਕਰ ਦਿਤਾ ਅਤੇ ਇਹ ਯਾਤਰੀ 30 ਸਾਲਤ ਤੋਂ ਉੱਤੇ ਦਾ ਹੈ। ਦੱਸ ਦਈਏ ਕਿ ਕੱਪੜੇ ਉਤਾਰਨ ਤੋਂ ਬਾਅਦ ਉਸ ਨੇ ਨਗਨ ਹਾਲਤ 'ਚ ਜਹਾਜ਼ ਦੇ ਅੰਦਰ ਤੁਰਨਾ ਸ਼ੁਰੂ ਕਰ ਦਿਤਾ।
ਜਹਾਜ਼ 'ਚ ਸਵਾਰ ਇਕ ਯਾਤਰੀ ਜਿਸ ਨੇ ਪੂਰੀ ਘਟਨਾ ਨੂੰ ਵੇਖਿਆ। ਉਸ ਨੇ ਦੱਸਿਆ ਕਿ ਜਿਵੇਂ ਹੀ ਜਹਾਜ਼ ਦੇ ਕਰੂ ਮੈਬਰਾਂ ਨੇ ਸ਼ਖਸ ਨੂੰ ਨਗਨ ਹਾਲਤ 'ਚ ਜਹਾਜ਼ ਦੇ ਅੰਦਰ ਚਲਦੇ ਹੋਏ ਵੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਫੜਿਆ ਅਤੇ ਕੰਬਲ 'ਚ ਲਪੇਟਿਆ। ਸ਼ੁਰੂਆਤ 'ਚ ਉਸ ਨੇ ਇਸ ਦਾ ਵਿਰੋਧ ਕੀਤਾ ਪਰ ਸਟਾਫ ਕਿਸੇ ਤਰ੍ਹਾਂ ਉਸ 'ਤੇ ਕਾਬੂ ਪਾਉਣ 'ਚ ਸਫਲ ਰਿਹਾ। ਦੋ ਕਰੂ ਮੈਬਰਾਂ ਨੇ ਜਬਰਨ ਸ਼ਖਸ ਨੂੰ ਕੰਬਲ 'ਚ ਲਪੇਟਿਆ ਅਤੇ ਉਸ ਨੂੰ ਉਸ ਦੀ ਸੀਟ 'ਤੇ ਬਠਾਇਆ।
ਉਥੇ ਹੀ ਜਹਾਜ਼ ਬਿਨਾਂ ਰੁਕਾਵਟ ਦੇ ਲਖਨਊ ਵੱਲ ਵਧਦਾ ਰਿਹਾ। ਜਹਾਜ਼ ਦੇ ਲਖਨਊ ਸਥਿਤ ਚੌਧਰੀ ਚਰਣ ਸਿੰਘ ਹਵਾਈ ਅੱਡੇ 'ਤੇ ਲੈਂਡ ਕਰਨ ਤੋਂ ਬਾਅਦ ਰਾਤ ਦੇ 12.05 ਵਜੇ ਯਾਤਰੀਆਂ ਨੂੰ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿਤਾ ਗਿਆ।
ਦੂਜੇ ਪਾਸੇ ਲਖਨਊ ਏਅਰ ਇੰਡੀਆ ਦੇ ਇਨਚਾਰਜ ਸ਼ਕੀਲ ਅਹਿਮਦ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਫੜੇ ਜਾਣ 'ਤੇ ਉਸ ਸ਼ਖਸ ਨੇ ਦੱਸਿਆ ਕਿ ਉਸ ਦਾ ਪਾਕਿਸਤਾਨੀ ਸਹਕਰਮੀਆਂ ਨੇ ਦੁਬਈ 'ਚ ਕਾਫ਼ੀ ਸ਼ੋਸ਼ਣ ਕੀਤਾ ਹੈ ਕਿਉਂਕਿ ਉਹ ਉੱਥੇ ਇਕੱਲਾ ਭਾਰਤੀ ਨਾਗਰਿਕ ਸੀ। ਉਸ ਨੇ ਦੱਸਿਆ ਕਿ ਪਾਕਿਸਤਾਨੀਆਂ ਨੇ ਉਸ 'ਤੇ ਬਹੁਤ ਜ਼ੁਲਮ ਕੀਤੇ ਤਾਂ ਜੋ ਉਹ ਵਾਪਸ ਚਲਿਆ ਜਾਵੇ। ਗ਼ੁੱਸੇ 'ਚ ਉਸ ਨੇ ਅਸਤੀਫਾ ਦੇ ਦਿਤਾ ਅਤੇ ਭਾਰਤ ਵਾਪਸ ਆ ਗਿਆ।
ਸ਼ਕੀਲ ਨੇ ਅੱਗੇ ਦੱਸਿਆ ਕਿ ਸ਼ਖਸ ਨੇ ਬਾਅਦ 'ਚ ਅਪਣੀ ਹਰਕੱਤ ਲਈ ਮਾਫੀ ਮੰਗੀ। ਏਅਰ ਇੰਡੀਆ ਦੇ ਸੁਰੱਖਿਆ ਅਧਿਕਾਰੀ ਵਲੋਂ ਉਸ ਦਾ ਪ੍ਰਮਾਣ ਪੱਤਰ ਤਸਦੀਕੀ ਕਰਨ ਤੋਂ ਬਾਅਦ ਉਸ ਦੇ ਪਰਵਾਰ ਦੇ ਮੈਂਬਰ ਉਸ ਨੂੰ ਉੱਥੇ ਤੋਂ ਲੈ ਗਏ। ਏਅਰਲਾਈਨ ਨੇ ਉਸ ਯਾਤਰੀ ਨੂੰ ਅਪਣੀ ਵਾਚ ਲਿਸਟ 'ਚ ਰੱਖ ਲਿਆ ਹੈ।