ਕੈਨੇਡਾ ਤੋਂ 100 ਵਿਅਕਤੀਆਂ ਦਾ ਕਾਫਲਾ ਸਿੱਧਾ ਪਹੁੰਚਿਆ ਸਿੰਘੂ,ਉਡਾਵੇਗਾ ਸਰਕਾਰ ਦੀ ਨੀਂਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹ ਸ਼ਾਂਤਮਈ ਢੰਗ ਨਾਲ ਮੋਰਚਾ ਚਲਾ ਰਹੇ ਹਨ

Hardeep Singh Bhogal and NRI

ਨਵੀਂ ਦਿੱਲੀ( ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  ਸਪੋਕਸਮੈਨ ਦੇ ਪੱਤਰਕਾਰ ਵੱਲੋਂ ਕੁੰਡਲੀ  ਬਾਰਡਰ ਤੇ ਪਹੁੰਚੇ ਕੈਨੇਡਾ ਤੋਂ 100 ਵਿਅਕਤੀਆਂ ਦੇ ਕਾਫਲਾ ਨਾਲ   ਗੱਲਬਾਤ ਕੀਤੀ ਗਈ।

ਰਮਨਦੀਪ  ਸਿੰਘ  ਜੋ ਕਿ ਕੈਨੇਡਾ ਤੋਂ ਆਏ ਹਨ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ  ਮੀਡੀਆ ਰਾਹੀਂ ਸਾਨੂੰ ਪਤਾ ਲੱਗ ਰਿਹਾ ਸੀ ਕਿ ਸਾਡੇ ਕਿਸਾਨ ਵੀਰਾਂ ਲਈ ਦਿੱਲੀ ਨੂੰ ਜਾਣ ਵਾਲੇ ਰਾਹ ਬੰਦ ਕਰ ਦਿੱਤੇ ਗਏ, ਸੜਕਾਂ ਪੁੱਟ  ਦਿੱਤੀਆਂ ਗਈਆ, ਪੱਥਰ ਲਗਾਏ ਗਏ।  ਜਦੋਂ ਅਸੀਂ ਵੀਡੀਓ ਵੇਖਦੇ ਸੀ ਤਾਂ ਸਾਨੂੰ ਬੁਰਾ ਵੀ ਲੱਗ ਰਿਹਾ ਸੀ  ਅਤੇ ਸਾਡੇ ਵਿਚ ਜੋਸ਼ ਵਿਚ ਭਰ ਰਿਹਾ ਸੀ।

ਅਸੀਂ ਬਾਹਰ ਰਹਿ ਕੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦੇ  ਰਹਿੰਦੇ ਜੋ ਇੰਡੀਆ ਵਿਚ ਰਹਿੰਦੇ ਹਨ ਵੀ ਕੀ ਕੁੱਝ ਹੋਇਆ ਤਾਂ ਨਹੀਂ। ਉਹਨਾਂ ਕਿਹਾ ਕਿ  ਸਰਕਾਰਾਂ ਨੇ ਬਜ਼ੁਰਗਾਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕਰ ਦਿੱਤਾ। ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਬੱਚੇ, ਬਜ਼ੁਰਗ, ਔਰਤਾਂ ਜਿਹਨਾਂ ਨੂੰ ਘਰ ਵਿਚ ਰਹਿਣਾ ਚਾਹੀਦਾ ਹੈ ਉਹ  ਠੰਢ ਵਿਚ ਸੜਕਾਂ ਤੇ ਰੁਲਣ ਲਈ ਮਜ਼ਬੂਰ ਹਨ।  

ਜੇ ਕੁੱਝ ਕਰਨਾ ਹੀ ਸੀ ਤਾਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਕਰ ਲੈਂਦੇ। ਸਰਕਾਰ  ਨੂੰ ਲੱਗਦਾ ਸੀ ਵੀ ਅਸੀਂ ਇਹਨਾਂ ਨੂੰ ਦਬ ਲਵਾਂਗੇ ਪਰ ਉਹ ਨਹੀਂ ਜਾਣਦੇ ਸੀ ਵੀ ਇਹ ਪੰਜਾਬੀ ਨੇ ਇਹ ਕਿਸੇ ਕੋਲੋਂ ਨਹੀਂ ਦਬਦੇ। ਵਿਕਰਮਜੀਤ ਸਿਘ ਨੇ ਦੱਸਿਆ ਕਿ ਅਸੀਂ ਕੈਨੇਡਾ ਤੋਂ ਇਥੇ ਆਏ ਹਾਂ ਅਸੀਂ ਆਪਣੇ ਬੱਚਿਆ ਨੂੰ ਦੱਸਣ ਯੋਗੇ ਹੋ ਗਏ ਵੀ ਤੁਹਾਡਾ  ਬਾਪੂ ਕੈਨੇਡਾ ਹੀ ਨਹੀਂ ਰਹਿ ਗਿਆ ਸੀ।

ਜਦੋਂ ਇਹ ਕਿਸਾਨ ਅੰਦੋਲਨ ਚੱਲ ਰਿਹਾ ਸੀ ਅਸੀਂ ਉਹਨਾਂ ਨੂੰ  ਦੱਸਾਂਗੇ ਵੀ ਅਸੀਂ ਗਏ ਸੀ। ਉਹਨਾਂ ਕਿਹਾ ਕਿ ਹਰ ਇਕ ਪੰਜਾਬੀ ਜੋ  ਬਾਹਰ ਰਹਿੰਦਾ ਹੈ ਇਸ ਕਿਸਾਨ ਅੰਦੋਲਨ ਨਾਲ ਜੁੜਿਆ ਹੈ। ਉਹ ਆਪਣਾ ਸਹਿਯੋਗ ਦੇ ਰਿਹਾ ਹੈ। ਬਲਦੇਵ ਸਿੰਘ ਨੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਜਾਗਰੂਕ ਹੈ  ਉਹਨਾਂ ਨੂੰ ਵੇਖ ਕੇ ਖੁਸ਼ੀ ਹੋ ਰਹੀ ਹੈ ਸਾਰੇ ਲੋਕ ਬਹੁਤ ਜਿਆਦਾ ਸਿਆਣੇ ਹਨ ਸਾਂਤਮਈ ਢੰਗ  ਨਾਲ ਪ੍ਰਦਰਸ਼ਨ ਕਰ ਰਹੇ ਹਨ।

ਉਹਨਾਂ ਕਿਹਾ ਕਿ   ਬਾਹਰ ਰਹਿ ਰਹੇ ਸੀ ਜਾਣਕਾਰੀ ਬਹੁਤ ਘੱਟ ਮਿਲਦੀ ਸੀ ਵੀ ਪੰਜਾਬ 'ਚ ਕੀ ਹੋ ਰਹਾ ਹੈ  ਸੁਣਦੇ ਸੀ ਕਿ ਪੰਜਾਬ ਵਿਚ  ਨਸ਼ੇ ਬਹੁਤ ਹਨ ਨੌਜਵਾਨ ਪੀੜੀ ਨੂੰ ਨਸ਼ਿਆ ਨੇ ਘੁਣ ਵਾਂਗ ਖਾ ਲਿਆ ਪਰ ਇਥੇ ਆ ਕੇ ਵੇਖਿਆ  ਵਿ ਨੌਜਵਾਨ ਪੀੜੀ ਤਾਂ ਆਪਣੇ ਹੱਕਾਂ ਲਈ ਜਾਗਰੂਕ ਬਹੁਤ ਹੈ।

 ਮੁੰਡਿਆਂ ਵਿਚ ਜ਼ੋਸ ਬਹੁਤ ਹੈ। ਉਹ ਸ਼ਾਂਤਮਈ ਢੰਗ ਨਾਲ ਮੋਰਚਾ ਚਲਾ ਰਹੇ ਹਨ।  ਉਹਨਾਂ ਕਿਹਾ ਕਿ ਬਾਹਰਲੇ ਦੇਸ਼ਾਂ ਵਿਚ ਵੀ ਲੋਕ ਕਿਸਾਨਾਂ ਦੇ ਹੱਕ ਲਈ ਮੋਰਚੇ ਲਗਾ ਰਹੇ ਹਨ।