ਕਾਰ 'ਚ ਰੱਖੀ ਪਾਣੀ ਦੀ ਬੋਤਲ ਬਣੀ ਮੌਤ ਦਾ ਕਾਰਨ, ਹਾਦਸੇ 'ਚ ਇੰਜੀਨੀਅਰ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬ੍ਰੇਕ ਪੈਡਲ ਦੇ ਹੇਠਾਂ ਬੋਤਲ ਹੋਣ ਕਾਰਨ ਨਹੀਂ ਲੱਘ ਸਕੇ ਬ੍ਰੇਕ

Accident

 

 ਨਵੀਂ ਦਿੱਲੀ : ਛੋਟੀ ਜਿਹੀ ਗਲਤੀ ਵੀ ਕਈ ਵਾਰ ਇਨਸਾਨ ਦੀ ਜਾਨ ਲੈ ਜਾਂਦੀ ਹੈ। ਅਜਿਹਾ ਹੀ ਕੁਝ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ ਵੇਅ 'ਤੇ ਦੇਖਣ ਨੂੰ ਮਿਲਿਆ, ਜਿੱਥੇ ਕਾਰ 'ਚ ਪਾਣੀ ਦੀ ਬੋਤਲ ਡਿੱਗਣ ਕਾਰਨ ਇੰਜੀਨੀਅਰ ਦੀ ਮੌਤ ਹੋ ਗਈ।

 

ਦਰਅਸਲ, ਦਿੱਲੀ ਦੇ ਇੰਜੀਨੀਅਰ ਅਭਿਸ਼ੇਕ ਝਾਅ ਆਪਣੇ ਦੋਸਤ ਨਾਲ ਕਾਰ ਰਾਹੀਂ ਗ੍ਰੇਟਰ ਨੋਇਡਾ ਵੱਲ ਜਾ ਰਹੇ ਸਨ। ਇਸ ਦੌਰਾਨ ਅਭਿਸ਼ੇਕ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ  ਮੌਕੇ ਤੇ ਹੀ ਮੌਤ  ਹੋ ਗਈ ਜਦਕਿ ਉਸ ਦਾ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲਿਸ ਨੇ ਹਾਦਸੇ ਦਾ ਕਾਰਨ ਕਾਰ 'ਚ ਮੌਜੂਦ ਪਾਣੀ ਦੀ ਬੋਤਲ ਨੂੰ ਦੱਸਿਆ ਹੈ।

ਪੁਲਿਸ ਮੁਤਾਬਕ ਜਦੋਂ ਅਭਿਸ਼ੇਕ ਕਾਰ ਚਲਾ ਰਿਹਾ ਸੀ ਤਾਂ ਸੀਟ ਦੇ ਪਿੱਛੇ ਰੱਖੀ ਪਾਣੀ ਦੀ ਬੋਤਲ ਫਿਸਲ ਕੇ ਅਭਿਸ਼ੇਕ ਦੇ ਪੈਰਾਂ ਕੋਲ ਆ ਗਈ। ਟਰੱਕ ਨੂੰ ਨੇੜੇ ਦੇਖ ਕੇ ਅਭਿਸ਼ੇਕ ਨੇ ਕਾਰ ਨੂੰ ਕੰਟਰੋਲ ਕਰਨ ਲਈ ਬ੍ਰੇਕ ਲਗਾ ਦਿੱਤੀ, ਪਰ ਬ੍ਰੇਕ ਪੈਡਲ ਦੇ ਹੇਠਾਂ ਬੋਤਲ ਹੋਣ ਕਾਰਨ ਬ੍ਰੇਕ ਨਹੀਂ ਲਗਾਈ ਜਾ ਸਕੀ ਅਤੇ ਕਾਰ ਟਰੱਕ ਨਾਲ ਟਕਰਾ ਗਈ।

 

ਪੁਲਿਸ ਨੇ ਦੱਸਿਆ ਕਿ ਹਾਦਸਾ ਸੈਕਟਰ 144 ਨੇੜੇ ਵਾਪਰਿਆ ਜਿਸ ਵਿੱਚ ਵਾਹਨ ਚਲਾ ਰਹੇ ਅਭਿਸ਼ੇਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਭਿਸ਼ੇਕ ਝਾਅ ਗ੍ਰੇਟਰ ਨੋਇਡਾ ਦੀ ਇਕ ਕੰਪਨੀ 'ਚ ਇੰਜੀਨੀਅਰ ਸੀ।