ਠਾਣੇ: ਪੁਲਿਸ ਨੇ ਰੇਵ ਪਾਰਟੀ ’ਤੇ ਛਾਪਾ ਮਾਰਿਆ, 95 ਲੋਕਾਂ ਨੂੰ ਹਿਰਾਸਤ ’ਚ ਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਰੇਵ ਪਾਰਟੀ ਦੇ ਦਾ ਸੱਦਾ ਦੇਣ ਵਾਲੇ ਤੇਜਸ ਕੁਬਲ (23) ਅਤੇ ਸੁਜਲ ਮਹਾਜਨ (19) ਨੂੰ ਗ੍ਰਿਫਤਾਰ ਕੀਤਾ ਹੈ। 

Thane: Police raided the rave party, detained 95 people

ਠਾਣੇ : ਮਹਾਰਾਸ਼ਟਰ ਦੇ ਠਾਣੇ ਸ਼ਹਿਰ ’ਚ ਐਤਵਾਰ ਸਵੇਰੇ ਪੁਲਿਸ ਨੇ ਇਕ ਰੇਵ ਪਾਰਟੀ ’ਤੇ ਛਾਪਾ ਮਾਰ ਕੇ 90 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ’ਚ ਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਕ੍ਰਾਈਮ ਬ੍ਰਾਂਚ ਦੀ ਵਾਗਲੇ ਅਸਟੇਟ-5 ਅਤੇ ਭਿਵੰਡੀ-2 ਇਕਾਈਆਂ ਦੇ ਅਧਿਕਾਰੀਆਂ ਨੇ ਤੜਕੇ ਕਰੀਬ 3 ਵਜੇ ਵਡਾਵਲੀ ਖਾੜੀ ਨੇੜੇ ਇਕ ਦੂਰ-ਦੁਰਾਡੇ ਇਲਾਕੇ ’ਚ ਖੁੱਲ੍ਹੀ ਜਗ੍ਹਾ ’ਤੇ ਚਲ ਰਹੀ ਰੇਵ ਪਾਰਟੀ ’ਤੇ ਛਾਪਾ ਮਾਰਿਆ।

ਪੁਲਿਸ ਡਿਪਟੀ ਕਮਿਸ਼ਨਰ (ਅਪਰਾਧ) ਸ਼ਿਵਰਾਜ ਪਾਟਿਲ ਨੇ ਕਿਹਾ ਕਿ ਪੰਜ ਔਰਤਾਂ ਸਮੇਤ ਘੱਟੋ-ਘੱਟ 95 ਲੋਕ ਰੇਵ ਪਾਰਟੀ ਕਰਦੇ ਹੋਏ ਮਿਲੇ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਪੁਲਿਸ ਨੇ ਰੇਵ ਪਾਰਟੀ ਦੇ ਦਾ ਸੱਦਾ ਦੇਣ ਵਾਲੇ ਤੇਜਸ ਕੁਬਲ (23) ਅਤੇ ਸੁਜਲ ਮਹਾਜਨ (19) ਨੂੰ ਗ੍ਰਿਫਤਾਰ ਕੀਤਾ ਹੈ। 
ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਪਾਰਟੀ ਵਾਲੀ ਥਾਂ ਤੋਂ 70 ਗ੍ਰਾਮ ਚਰਸ, 0.41 ਗ੍ਰਾਮ ਐਲ.ਐਸ.ਡੀ., 2.10 ਗ੍ਰਾਮ ਐਕਸਟੈਸੀ ਦੀਆਂ ਗੋਲੀਆਂ, 200 ਗ੍ਰਾਮ ਗਾਂਜਾ ਅਤੇ ਸ਼ਰਾਬ ਸਮੇਤ 21 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਦਸਿਆ ਕਿ ਮੁਲਜ਼ਮਾਂ ਵਿਰੁਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ.ਡੀ.ਪੀ.ਐਸ.) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਹੁਣ ਤਕ ਸਿਰਫ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।