Sundar Pichai News: ਸੁੰਦਰ ਪਿਚਾਈ ਨੇ 2025 ਲਈ ਗੂਗਲ ਕਰਮਚਾਰੀਆਂ ਨੂੰ ਦਿਤੀ ਚਿਤਾਵਨੀ, ਏਆਈ ’ਤੇ ਵੀ ਕੀਤਾ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

Sundar Pichai News: ਕਿਹਾ, ਬਹੁਤ ਕੁਝ ਦਾਅ ’ਤੇ ਹੈ, ਸਾਨੂੰ ਇਕ ਕੰਪਨੀ ਦੇ ਰੂਪ ਵਿਚ ਤੇਜ਼ੀ ਨਾਲ ਵਧਣਾ ਪਵੇਗਾ ਅੱਗੇ 

Sundar Pichai warns Google employees for 2025, also warns on AI

 

Sundar Pichai News: ਨਵੇਂ ਸਾਲ ਨੂੰ ਲੈ ਕੇ ਦੁਨੀਆਂ ਦੀ ਮਸ਼ਹੂਰ ਤਕਨੀਕੀ ਕੰਪਨੀ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਅਪਣੇ ਕਰਮਚਾਰੀਆਂ ਨੂੰ ਚਿਤਾਵਨੀ ਦਿਤੀ ਹੈ। ਸੁੰਦਰ ਪਿਚਾਈ ਨੇ 2024 ਦੇ ਆਖ਼ਰੀ ਦਿਨ ਕਿਹਾ ਹੈ ਕਿ ਨਵਾਂ ਸਾਲ ਬਹੁਤ ਕੁਝ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੇਜ਼ੀ ਨਾਲ ਉਭਰ ਰਿਹਾ ਹੈ। ਅਜਿਹੇ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਇਸ ਦੀ ਜ਼ਰੂਰਤ ਨੂੰ ਸਮਝਣਾ ਹੋਵੇਗਾ ਅਤੇ ਅਪਣੇ ਆਪ ਨੂੰ ਤਿਆਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਇਕ ਕੰਪਨੀ ਵਜੋਂ ਤੇਜ਼ੀ ਨਾਲ ਵਿਕਾਸ ਕਰਨਾ ਹੋਵੇਗਾ। ਪਿਚਾਈ ਨੇ ਕਿਹਾ ਕਿ ਬਹੁਤ ਕੁਝ ਦਾਅ ’ਤੇ ਹੈ ਅਤੇ ਇਹ ਸਮਝਣਾ ਹੈ ਕਿ, ਸਾਨੂੰ ਇਕ ਕੰਪਨੀ ਦੇ ਰੂਪ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਹੈ ਅਤੇ ਏਆਈ ਲਈ ਅਪਣੇ ਆਪ ਨੂੰ ਅਨੁਕੂਲ ਬਣਾਉਣਾ ਅਤੇ ਤਿਆਰ ਕਰਨਾ ਹੈ।

ਉਨ੍ਹਾਂ ਕਿਹਾ ਕਿ 2024 ਵਿਚ ਕਈ ਅਜਿਹੇ ਮੌਕੇ ਆਏ ਹਨ ਜਦੋਂ ਤਕਨਾਲੋਜੀ ਦਾ ਪ੍ਰਭਾਵ ਪਿਆ ਹੈ। 2025 ਵਿਚ ਸਾਨੂੰ ਅਣਥੱਕ ਮਿਹਨਤ ਕਰਨੀ ਪਵੇਗੀ। ਇਸ ਤਕਨੀਕ ਦੇ ਫ਼ਾਇਦਿਆਂ ਨੂੰ ਸਮਝਣਾ ਹੋਵੇਗਾ ਅਤੇ ਉਪਭੋਗਤਾ ਦੀਆਂ ਸਮੱਸਿਆਵਾਂ ਨੂੰ ਉਸੇ ਅਨੁਸਾਰ ਹੱਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸਾਡਾ ਮੁੱਖ ਫੋਕਸ ਜੇਮਿਨੀ ਐਪ ਹੋਵੇਗਾ। ਇਸ ਦੇ ਜ਼ਰੀਏ, ਅਸੀਂ ਲੋਕਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਾਂਗੇ ਅਤੇ ਜਨਰੇਟਿਵ ਏਆਈ ਦੇ ਉਨ੍ਹਾਂ ਦੇ ਅਨੁਭਵ ਨੂੰ ਬਿਹਤਰ ਬਣਾਵਾਂਗੇ। ਪਿਚਾਈ ਨੇ ਕਿਹਾ ਕਿ ਸਾਨੂੰ ਜੇਮਿਨੀ ਨੂੰ ਲੈ ਕੇ ਯੋਜਨਾ ਬਣਾਉਣੀ ਹੋਵੇਗੀ ਅਤੇ ਇਸ ’ਤੇ ਧਿਆਨ ਦੇਣਾ ਹੋਵੇਗਾ।

ਪਿਚਾਈ ਨੇ ਕਰਮਚਾਰੀਆਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਅਸੀਂ ਏਆਈ ਇੰਡਸਟਰੀ ਵਿਚ ਅਪਣੇ ਜੇਮਿਨੀ ਐਪ ਨੂੰ ਕਿਵੇਂ ਸਥਾਪਤ ਕਰ ਸਕਦੇ ਹਾਂ, ਇਹ ਇਸ ਸਾਲ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਪਿਚਾਈ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਮਹੀਨਿਆਂ ’ਚ ਜੇਮਿਨੀ ਐਪ ਨਾਲ ਚੰਗੇ ਪ੍ਰਯੋਗ ਕੀਤੇ ਹਨ। ਪਰ ਸਾਨੂੰ 2025 ਵਿਚ ਵਧੇਰੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਤਾਂ ਜੋ ਅਸੀਂ ਉਦਯੋਗ ਵਿਚ ਪਾੜੇ ਨੂੰ ਬੰਦ ਕਰ ਸਕੀਏ ਅਤੇ ਅਪਣੇ ਆਪ ਨੂੰ ਲੀਡਰ ਵਜੋਂ ਸਥਾਪਤ ਕਰ ਸਕੀਏ।

ਉਨ੍ਹਾਂ ਕਿਹਾ ਕਿ ਜੇਮਿਨੀ ਦਾ ਵਿਸਤਾਰ ਕਰਨਾ ਅਤੇ ਇਸ ਨੂੰ ਉਦਯੋਗ ਵਿਚ ਸਥਾਪਤ ਕਰਨਾ 2025 ’ਚ ਗੂਗਲ ਦੀ ਪ੍ਰਮੁੱਖ ਤਰਜੀਹ ਹੋਵੇਗੀ। ਇਕ ਅਭਿਲਾਸ਼ੀ ਟੀਚਾ ਤੈਅ ਕਰਦੇ ਹੋਏ ਪਿਚਾਈ ਨੇ ਕਿਹਾ ਕਿ ਸਾਨੂੰ 2025 ਵਿਚ 50 ਕਰੋੜ ਉਪਭੋਗਤਾਵਾਂ ਦਾ ਟੀਚਾ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ 2025 ’ਚ ਜੇਮਿਨੀ ਗਾਹਕਾਂ ਦੀ ਗਿਣਤੀ ਵਧਾਉਣਾ ਸਾਡੀ ਮੁੱਖ ਤਰਜੀਹ ਹੋਵੇਗੀ। ਦਰਅਸਲ, ਚੈਟਜੀਪੀਟੀ ਸਮੇਤ ਕਈ ਅਜਿਹੇ ਏਆਈ ਟੂਲ ਹਨ ਜੋ ਗੂਗਲ ਨੂੰ ਚੁਨੌਤੀ ਦੇ ਰਹੇ ਹਨ। ਅਜਿਹੇ ’ਚ ਉਹ ਆਰਟੀਫ਼ੀਸ਼ੀਅਲ ਇੰਟੈਲੀਜੈਂਸ ’ਤੇ ਵੀ ਜ਼ੋਰ ਦੇ ਰਿਹਾ ਹੈ।