‘ਗਿੱਗ’ ਕਰਮਚਾਰੀਆਂ ਦੀ ਹੜਤਾਲ ਦੇ ਸੱਦੇ ਵਿਚਕਾਰ ਜ਼ੋਮੈਟੋ, ਸਵਿੱਗੀ ਨੇ ਵੱਧ ਭੁਗਤਾਨ ਦੀ ਪੇਸ਼ਕਸ਼ ਕੀਤੀ
31 ਦਸੰਬਰ ਤੇ 1 ਜਨਵਰੀ ਨੂੰ ਹੜਤਾਲ ’ਤੇ ਰਹਿਣਗੇ ਗਿੱਗ ਕਰਮਚਾਰੀ
ਨਵੀਂ ਦਿੱਲੀ : ਭੋਜਨ ਅਤੇ ਪੀਣ ਵਾਲੀਆਂ ਵਸਤਾਂ ਦੀ ਆਨਲਾਈਨ ਸਪਲਾਈ ਕਰਨ ਵਾਲੇ ਪਲੇਟਫਾਰਮ ਜ਼ੋਮੈਟੋ ਅਤੇ ਸਵਿੱਗੀ ਨੇ ਨਵੇਂ ਸਾਲ ਦੀ ਪੂਰਵ ਸੰਧਿਆ ਤੇ ‘ਗਿੱਗ’ ਕਰਮਚਾਰੀਆਂ ਦੀ ਹੜਤਾਲ ਦੇ ਸੱਦੇ ਵਿਚਕਾਰ ਆਪਣੇ ‘ਡਿਲੀਵਰੀ ਪਾਰਟਨਰਾਂ’ ਨੂੰ ਵੱਧ ਭੁਗਤਾਨ ਦੀ ਪੇਸ਼ਕਸ਼ ਕੀਤੀ ਹੈ। ‘ਗਿੱਗ’ ਕਰਮਚਾਰੀ ਕੰਮ ਦੇ ਅਧਾਰ ਤੇ ਭੁਗਤਾਨ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਕਿਹਾ ਜਾਂਦਾ ਹੈ । ਇਹ ਅਕਸਰ ਆਨਲਾਈਨ ਸਪਲਾਈ ਪਲੇਟਫਾਰਮਾਂ ਲਈ ਕੰਮ ਕਰਦੇ ਹਨ।
ਤੇਲੰਗਾਨਾ ਗਿੱਗ ਐਂਡ ਪਲੇਟਫਾਰਮ ਵਰਕਰਜ਼ ਯੂਨੀਅਨ (ਟੀ.ਜੀ.ਪੀ.ਡਬਲਿਊੇ.ਯੂ) ਅਤੇ ਇੰਡੀਅਨ ਫੈਡਰੇਸ਼ਨ ਆਫ਼ ਐਪ-ਬੇਸਡ ਟ੍ਰਾਂਸਪੋਰਟ ਵਰਕਰਜ਼ (ਆਈ.ਐਫ.ਏ.ਟੀ.) ਨੇ ਦਾਅਵਾ ਕੀਤਾ ਹੈ ਕਿ ਵਧੀਆ ਭੁਗਤਾਨ ਅਤੇ ਵਧੀਆ ਕੰਮਕਾਜੀ ਹਾਲਾਤਾਂ ਦੀ ਮੰਗ ਨੂੰ ਲੈ ਕੇ ਲੱਖਾਂ ਮਜ਼ਦੂਰ ਰਾਸ਼ਟਰਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਵਾਲੇ ਹਨ।
ਉਦਯੋਗ ਸੂਤਰਾਂ ਅਨੁਸਾਰ ਇਹ ਹੜਤਾਲ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਜ਼ੋਮੈਟੋ, ਸਵਿੱਗੀ, ਬਲਿੰਕਿਟ, ਇੰਸਟਾਮਾਰਟ ਅਤੇ ਜ਼ੈਪਟੋ ਵਰਗੀਆਂ ਭੋਜਨ ਵੰਡ ਅਤੇ ਤੇਜ਼ ਵਣਜ ਕੰਪਨੀਆਂ ਦੇ ਕਾਰਜਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਦੋਂ ਮੰਗ ਆਪਣੇ ਚਰਮ ’ਤੇ ਹੁੰਦੀ ਹੈ।
ਜ਼ੋਮੈਟੋ ਨੇ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਸ਼ਾਮ ਛੇ ਵਜੇ ਤੋਂ ਰਾਤ 12 ਵਜੇ ਵਿਚਕਾਰ ਵਿਅਸਤ ਸਮੇਂ ਵਿੱਚ ‘ਡਿਲੀਵਰੀ ਪਾਰਟਨਰਾਂ’ ਨੂੰ ਪ੍ਰਤੀ ਆਰਡਰ 120 ਰੁਪਏ ਤੋਂ 150 ਰੁਪਏ ਤੱਕ ਭੁਗਤਾਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਪਲੇਟਫਾਰਮ ਨੇ ਆਰਡਰਾਂ ਦੀ ਗਿਣਤੀ ਅਤੇ ਕਰਮਚਾਰੀਆਂ ਦੀ ਉਪਲਬਧਤਾ ਦੇ ਅਧਾਰ ਤੇ ਪੂਰੇ ਦਿਨ ਵਿੱਚ 3,000 ਰੁਪਏ ਤੱਕ ਦੀ ਕਮਾਈ ਦਾ ਵੀ ਵਾਅਦਾ ਕੀਤਾ ਹੈ।
ਇਸ ਤੋਂ ਇਲਾਵਾ, ਜ਼ੋਮੈਟੋ ਨੇ ਆਰਡਰ ਅਸਵੀਕਾਰ ਕਰਨ ਅਤੇ ਰੱਦ ਕਰਨ ਤੇ ਲੱਗਣ ਵਾਲੇ ਜੁਰਮਾਨੇ ਨੂੰ ਅਸਥਾਈ ਤੌਰ ਤੇ ਮਾਫ਼ ਕਰ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਤਿਉਹਾਰਾਂ ਅਤੇ ਸਾਲ ਦੇ ਅੰਤ ਦੇ ਵਿਅਸਤ ਸਮੇਂ ਦੌਰਾਨ ਅਪਣਾਈ ਜਾਣ ਵਾਲੀ ਇੱਕ ਮਿਆਰੀ ਕਾਰਵਾਈ ਪ੍ਰਕਿਰਿਆ ਹੈ।
ਇੰਟਰਨਲ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਹ ਤਿਉਹਾਰਾਂ ਦੌਰਾਨ ਸਾਡੀ ਮਿਆਰੀ ਸਾਲਾਨਾ ਕਾਰਵਾਈ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਵਿੱਚ ਆਮ ਤੌਰ ਤੇ ਵਧੀ ਹੋਈ ਮੰਗ ਕਾਰਨ ਵੱਧ ਕਮਾਈ ਦੇ ਮੌਕੇ ਮਿਲਦੇ ਹਨ।
ਇਟਰਨਲ ਕੋਲ ਜ਼ੋਮੈਟੋ ਅਤੇ ਬਲਿੰਕਿਟ ਬ੍ਰਾਂਡਾਂ ਦੀ ਮਾਲਕੀ ਹੈ। ਇਸੇ ਤਰ੍ਹਾਂ ਸਵਿੱਗੀ ਨੇ ਵੀ ਸਾਲ ਦੇ ਅੰਤ ਦੌਰਾਨ ਪ੍ਰੋਤਸਾਹਨ ਰਾਸ਼ੀ ਵਧਾ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਸਪਲਾਈ ਕਰਨ ਵਾਲੇ ਕਰਮਚਾਰੀਆਂ ਨੂੰ 31 ਸੰਬਰ ਤੋਂ ਇੱਕ ਜਨਵਰੀ ਦੇ ਵਿਚਕਾਰ 10,000 ਰੁਪਏ ਤੱਕ ਦੀ ਕਮਾਈ ਦੀ ਪੇਸ਼ਕਸ਼ ਕੀਤੀ ਗਈ ਹੈ।
ਤੇਲੰਗਾਨਾ ਗਿੱਗ ਐਂਡ ਪਲੇਟਫਾਰਮ ਵਰਕਰਜ਼ ਯੂਨੀਅਨ (ਟੀ.ਜੀ.ਪੀ.ਡਬਲਿਊਯੂ) ਅਤੇ ਇੰਡੀਅਨ ਫੈਡਰੇਸ਼ਨ ਆਫ਼ ਐਪ-ਬੇਸਡ ਟ੍ਰਾਂਸਪੋਰਟ ਵਰਕਰਜ਼ (ਆਈੇ.ਐਫ.ਏ.ਟੀ) ਨੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਕੱਲ੍ਹ ਰਾਤ ਤੱਕ, ਦੇਸ਼ ਭਰ ਵਿੱਚ ਸਪਲਾਈ ਅਤੇ ਐਪ ਲਈ ਕੰਮ ਕਰਨ ਵਾਲੇ 1.7 ਲੱਖ ਤੋਂ ਵੱਧ ਕਰਮਚਾਰੀਆਂ ਨੇ ਆਪਣੀ ਹਿੱਸੇਦਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਸ਼ਾਮ ਤੱਕ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ।’’
ਦੂਜੇ ਪਾਸੇ ਮਾਮਲੇ ਨਾਲ ਜਾਣੂੰ ਲੋਕਾਂ ਦਾ ਕਹਿਣਾ ਹੈ ਕਿ 25 ਦਿਸੰਬਰ ਦੀ ਵਿਆਪਕ ਹੜਤਾਲ ਤੋਂ ਬਾਅਦ ‘ਗਿੱਗ’ ਕਰਮਚਾਰੀਆਂ ਨੇ 31 ਦਿਸੰਬਰ 2025 ਨੂੰ ਰਾਸ਼ਟਰਵਿਆਪੀ ਹੜਤਾਲ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਹਿਲਾਂ 25 ਸੰਬਰ ਨੂੰ ਕ੍ਰਿਸਮਸ ਦੇ ਮੌਕੇ ਤੇ ਤੇਲੰਗਾਨਾ ਅਤੇ ਹੋਰ ਖੇਤਰਾਂ ਵਿੱਚ ਸਪਲਾਈ ਕਰਨ ਵਾਲੇ ਹਜ਼ਾਰਾਂ ਕਰਮਚਾਰੀਆਂ ਨੇ ਵੱਖ-ਵੱਖ ਪਲੇਟਫਾਰਮਾਂ ਤੋਂ ਆਪਣੇ ਆਪ ਨੂੰ ਹਟਾ ਲਿਆ ਸੀ।