ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 1984 ਸਿੱਖ ਵਿਰੋਧੀ ਦੰਗੇ ਫੈਲਾਉਣ ਦੇ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਸਟਿੰਗ ਜਾਰੀ ਕੀਤਾ ਹੈ। ਜੀ.ਕੇ ਮੁਤਾਬਕ ਸਟਿੰਗ ਵਿਚ ਟਾਇਟਲਰ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ 100 ਸਰਦਾਰਾਂ ਦਾ ਕਤਲ ਕੀਤਾ ਹੈ ਅਤੇ ਕੋਈ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਿਆ।
ਖਬਰਾਂ ਦੀਆਂ ਮੰਨੀਏ ਤਾਂ ਇਸਦੇ ਨਾਲ ਹੀ ਸਟਿੰਗ ਵਿਚ ਟਾਇਟਲਰ ਮੁਨਸਫ਼ੀਆਂ ਦੀ ਨਿਯੁਕਤੀ ਅਤੇ ਸਵਿਸ ਖਾਤਿਆਂ ਬਾਰੇ ਵੀ ਕਹਿੰਦੇ ਸੁਣੇ ਗਏ। ਜੀ.ਕੇ ਮੁਤਾਬਕ ਟਾਇਟਲਰ ਦਾ ਇਹ ਸਟਿੰਗ 2011 ਵਿਚ ਕੀਤਾ ਗਿਆ ਸੀ। ਜੀਕੇ ਨੇ ਸਟਿੰਗ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਦੇ ਜਰੀਏ ਪੇਸ਼ ਕੀਤਾ ਹੈ।