ਜਲੰਧਰ: ਪਿਛਲੇ 72 ਘੰਟਿਆਂ ਤੋਂ ਪੈ ਰਹੀ ਧੁੰਦ ਦੌਰਾਨ ਬੁੱਧਵਾਰ ਵੀ ਕਈ ਥਾਵਾਂ 'ਤੇ ਸੂਰਜ ਦੀ ਹਲਕੀ ਰੌਸ਼ਨੀ ਲੋਕਾਂ ਨੂੰ ਠੰਡ ਤੋਂ ਰਾਹਤ ਨਾ ਦਿਵਾ ਸਕੀ। ਤਾਪਮਾਨ 'ਚ ਵਾਧੇ ਦੇ ਬਾਵਜੂਦ ਸੀਤ ਲਹਿਰ ਦਾ ਪ੍ਰਭਾਵ ਬੀਤੇ ਦਿਨ ਵੀ ਜਾਰੀ ਰਿਹਾ। ਮੌਸਮ ਵਿਭਾਗ ਦੀ ਮੰਨੀਏ ਤਾਂ ਬੁੱਧਵਾਰ ਘੱਟੋ-ਘੱਟ ਤਾਪਮਾਨ 'ਚ ਮੰਗਲਵਾਰ ਦੇ ਮੁਕਾਬਲੇ 1.2 ਡਿਗਰੀ ਦੇ ਵਾਧੇ ਕਾਰਨ 7 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 'ਚ 4 ਡਿਗਰੀ ਸੈਲਸੀਅਸ ਦੇ ਵਾਧੇ ਕਾਰਨ 19 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।
ਮੌਸਮ ਦਾ ਮਿਜਾਜ਼
4 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 'ਚ 1 ਤੋਂ 2 ਡਿਗਰੀ ਸੈਲਸੀਅਸ, 5 ਅਤੇ 6 ਜਨਵਰੀ ਨੂੰ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 'ਚ 1 ਤੋਂ 2 ਡਿਗਰੀ ਸੈਲਸੀਅਸ ਤੱਕ ਉਤਰਾਅ ਚਡ਼੍ਹਾਅ-ਜਾਰੀ ਰਹਿ ਸਕਦਾ ਹੈ। ਬੁੱਧਵਾਰ ਸਵੇਰ ਦੇ ਸਮੇਂ ਮੌਸਮ ਦੀ ਨਮੀ 98 ਫੀਸਦੀ ਰਹੀ। ਜਦਕਿ ਸ਼ਾਮ ਨੂੰ ਇਹ ਘਟ ਕੇ 92 ਫੀਸਦੀ ਰਹਿ ਗਈ।
ਸਡ਼ਕ ਆਵਾਜਾਈ ਵੀ ਪ੍ਰਭਾਵਿਤ