ਅਬੂ ਸਲੇਮ ਨੂੰ ਪੁਸ਼ਤੈਨੀ ਜ਼ਮੀਨ ‘ਤੇ ਕਬਜ਼ੇ ਦਾ ਡਰ ਸਤਾ ਰਿਹੈ

ਖ਼ਬਰਾਂ, ਰਾਸ਼ਟਰੀ

ਅਪਣੀ ਦਹਿਸ਼ਤ ਨਾਲ ਪੂਰੇ ਭਾਰਤ ਨੂੰ ਦਹਿਲਾ ਕੇ ਰੱਖ ਦੇਣ ਵਾਲੇ ਅੰਡਰਵਲਡ ਡੌਨ ਅਬੂ ਸਲੇਮ ਨੂੰ ਅਪਣੀ ਪੁਸ਼ਤੈਨੀ ਜ਼ਮੀਨ ਤੇ ਕਬਜ਼ੇ ਦਾ ਡਰ ਸਤਾ ਰਿਹਾ ਹੈ। ਜੇਲ੍ਹ ਵਿਚ ਬੰਦ ਅਬੂ ਸਲੇਮ ਨੇ ਯੂਪੀ ਪੁਲਿਸ ਦੇ ਆਜ਼ਮਗੜ੍ਹ ਦੇ ਸਰਾਏਯਰ ਪੁਲਿਸ ਸਟੇਸ਼ਨ ਨੂੰ ਪੱਤਰ ਲਿਖ ਕੇ ਇਸ ਮਾਮਲੇ ‘ਚ ਦਖਲ ਦੇਣ ਅਤੇ ਇਨਸਾਫ਼ ਦਵਾਉਣ ਦੀ ਮੰਗ ਕੀਤੀ ਹੈ। ਅਪਣੇ ਪ੍ਰਾਰਥਨਾ ਪੱਤਰ ਵਿਚ ਅਬੂ ਸਲੇਮ ਨੇ ਲਿਖਿਆ ਹੈ ਕੇ ਉਸ ਦੀ ਪੁਸ਼ਤੈਨੀ ਪਿੰਡ ਦੀ ਜ਼ਮੀਨ ਆਰਜ਼ੀ ਨੰਬਰ 738/02 ਖੇਤਰ 160 ਹੈ। ਜ਼ਮੀਨ ਉਸ ਦੇ ਤੇ ਉਸ ਦੇ ਭਾਈਆਂ ਦੇ ਨਾਮ ਨਕਲ ਖਾਤੋਨੀ ਵਿਚ ਦਰਜ ਹੈ।