ਨਵੀਂ ਦਿੱਲੀ: 5 ਦਿਨਾਂ ਦੀ ਛੁੱਟੀ ਦੇ ਬਾਅਦ ਦਿੱਲੀ ਦੇ ਸਕੂਲ ਸੋਮਵਾਰ ਨੂੰ ਖੁੱਲ ਗਏ। ਪ੍ਰਦੂਸ਼ਣ ਦੇ ਚੱਲਦੇ ਦਿੱਲੀ ਸਰਕਾਰ ਨੇ ਸਕੂਲਾਂ ਦੀ ਛੁੱਟੀ ਦਾ ਐਲਾਨ ਕੀਤਾ ਸੀ। ਉਥੇ ਹੀ, ਦਿੱਲੀ ਸਰਕਾਰ ਅੱਜ ਆਡ-ਈਵਨ ਦੇ ਮੁੱਦੇ ‘ਤੇ NGT ਵਿੱਚ ਰਿਵਿਊ ਪਟੀਸ਼ਨ ਦਰਜ ਕਰੇਗੀ। ਸ਼ਨੀਵਾਰ ਨੂੰ ਆਡ-ਈਵਨ ਦੇ ਮੁੱਦੇ ‘ਤੇ ਦੇਖੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਯੂ-ਟਰਨ ਲੈਂਦੇ ਹੋਏ ਸਕੀਮ ਨੂੰ ਰੱਦ ਕਰ ਦਿੱਤਾ ਸੀ।
ਅਸੀ ਖ਼ਤਰਾ ਨਹੀਂ ਉਠਾ ਸਕਦੇ। ਔਰਤਾਂ ਅਤੇ ਦੋਪਹਿਆ ਨੂੰ ਛੁੱਟ ਨਾ ਦੇਣ ਦੀ ਇਹ ਦੋ ਸ਼ਰਤਾਂ ਆਡ-ਈਵਨ ਨੂੰ ਲਾਗੂ ਕਰਨ ਵਿੱਚ ਮੁਸ਼ਕਿਲ ਖੜੀ ਕਰ ਰਹੀਆਂ ਹਨ। ਸਾਡੇ ਕੋਲ ਸਮਰੱਥ ਮਾਤਰਾ ਵਿੱਚ ਬੱਸਾਂ ਵੀ ਨਹੀਂ ਹਨ। PM 2.5 ਅਤੇ PM 10 ਦਾ ਲੇਵਲ ਵੀ ਹੇਠਾਂ ਆਇਆ ਹੈ। ਇਸ ਲਈ ਅਜੇ ਅਸੀ ਇਸ ਫੈਸਲੇ ਨੂੰ ਰੱਦ ਕਰ ਰਹੇ ਹਾਂ।