ਨਵੀਂ ਦਿੱਲੀ, 2 ਫ਼ਰਵਰੀ: ਦਿੱਲੀ ਹਾਈ ਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ ਨੂੰ ਹੁਕਮ ਦਿਤਾ ਕਿ ਉਹ ਮਾਣਹਾਨੀ ਦੇ ਮੁਕੱਦਮੇ 'ਚ ਅਰੁਣ ਜੇਤਲੀ ਨਾਲ ਜਿਰ੍ਹਾ 12 ਫ਼ਰਵਰੀ ਨੂੰ ਖ਼ਤਮ ਕਰੇ। ਇਹ ਮੁਕੱਦਮਾ ਕੇਂਦਰੀ ਵਿੱਤ ਮੰਤਰੀ ਨੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜ ਹੋਰ ਆਗੂਆਂ ਵਿਰੁਧ ਦਾਇਰ ਕੀਤਾ ਹੈ। ਆਮ ਬਜਟ ਪੇਸ਼ ਕਰਨ ਤੋਂ ਇਕ ਦਿਨ ਬਾਅਦ ਜੇਤਲੀ ਦਿੱਲੀ ਹਾਈ ਕੋਰਟ ਪੁੱਜੇ ਜਿਥੇ ਉਨ੍ਹਾਂ ਨਾਲ ਜਿਰ੍ਹਾ ਦੌਰਾਨ ਤਿੱਖੀ ਬਹਿਸ ਵੇਖਣ ਨੂੰ ਮਿਲੀ। ਸੰਯੁਕਤ ਰਜਿਸਟਰਾਰ ਰਾਕੇਸ਼ ਪੰਡਿਤ ਨੇ ਕੇਜਰੀਵਾਲ ਨੂੰ
ਹੁਕਮ ਦਿਤਾ ਕਿ ਉਹ 12 ਫ਼ਰਵਰੀ ਨੂੰ ਜੇਤਲੀ ਨਾਲ ਜਿਰ੍ਹਾ ਖ਼ਤਮ ਕਰਨ। ਇਹ ਹੁਕਮ ਉਦੋਂ ਦਿਤਾ ਗਿਆ ਜਦੋਂ ਮੰਤਰੀ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ 9 ਵਾਰੀ ਸਦਿਆ ਗਿਆ ਅਤੇ 250 ਤੋਂ ਜ਼ਿਆਦਾ ਸਵਾਲ ਪੁੱਛੇ ਗÂੈ ਜਿਸ ਦਾ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਿਲਸਿਲੇ 'ਚ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਜੀਆਂ ਉਤੇ ਲਾਏ ਦੋਸ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਜੇਤਲੀ 1999 ਤੋਂ 2013 ਤਕ ਡੀ.ਡੀ.ਸੀ.ਏ. ਦੇ ਪ੍ਰਧਾਨ ਸਨ। (ਪੀਟੀਆਈ)