ਆਧਾਰ ਡਾਟਾ ਲੀਕ ਹੋਣ ਦਾ ਮਾਮਲਾ

ਖ਼ਬਰਾਂ, ਰਾਸ਼ਟਰੀ

ਪੱਤਰਕਾਰ ਵਿਰੁਧ ਕੇਸ ਦਰਜ ਕਰਨ ਦੀ ਨਿਖੇਧੀ

ਮਾਮਲੇ ਵਿਚ ਦਖ਼ਲ ਦੇ ਕੇ ਪਰਚਾ ਵਾਪਸ ਕਰਵਾਏ ਸਰਕਾਰ

ਪੱਤਰਕਾਰ ਵਿਰੁਧ ਕੇਸ ਦਰਜ ਕਰਨ ਦੀ ਨਿਖੇਧੀ

ਮਾਮਲੇ ਵਿਚ ਦਖ਼ਲ ਦੇ ਕੇ ਪਰਚਾ ਵਾਪਸ ਕਰਵਾਏ ਸਰਕਾਰ

ਪੱਤਰਕਾਰ ਵਿਰੁਧ ਕੇਸ ਦਰਜ ਕਰਨ ਦੀ ਨਿਖੇਧੀ

ਮਾਮਲੇ ਵਿਚ ਦਖ਼ਲ ਦੇ ਕੇ ਪਰਚਾ ਵਾਪਸ ਕਰਵਾਏ ਸਰਕਾਰ

ਪੱਤਰਕਾਰ ਵਿਰੁਧ ਕੇਸ ਦਰਜ ਕਰਨ ਦੀ ਨਿਖੇਧੀ
ਮਾਮਲੇ ਵਿਚ ਦਖ਼ਲ ਦੇ ਕੇ ਪਰਚਾ ਵਾਪਸ ਕਰਵਾਏ ਸਰਕਾਰ
ਨਵੀਂ ਦਿੱਲੀ, 8 ਜਨਵਰੀ : ਆਧਾਰ ਡੇਟਾ ਲੀਕ ਹੋਣ ਦਾ ਦਾਅਵਾ ਕਰਦੀ ਖ਼ਬਰ ਛਾਪਣ ਦੇ ਦੋਸ਼ ਹੇਠ 'ਦ ਟ੍ਰਿਬਿਊਨ' ਅਖ਼ਬਾਰ ਅਤੇ ਇਸ ਦੀ ਪੱਤਰਕਾਰ ਵਿਰੁਧ ਪਰਚਾ ਦਰਜ ਕਰਨ ਦੀ ਕਾਰਵਾਈ ਦੀ ਚੁਫੇਰਿਉਂ ਆਲੋਚਨਾ ਹੋ ਰਹੀ ਹੈ। ਇਹ ਪਰਚਾ ਯੂਆਈਡੀਏਆਈ ਦੀ ਸ਼ਿਕਾਇਤ 'ਤੇ ਦਿੱਲੀ ਵਿਚ ਦਰਜ ਕੀਤਾ ਗਿਆ। ਪੱਤਰਕਾਰਾਂ ਅਤੇ ਅਖ਼ਬਾਰੀ ਕਾਮਿਆਂ ਦੀ ਵੱਡੀ ਸੰਸਥਾ ਕਨਫ਼ੈਡਰੇਸ਼ਨ ਆਫ਼ ਨਿਊਜ਼ਪੇਪਰ ਐਂਡ ਨਿਊਜ਼ ਏਜੰਸੀ ਇੰਪਲਾਈਜ਼ ਆਰਗੇਨਾਈਜ਼ੇਸ਼ਨ ਨੇ ਪੱਤਰਕਾਰ ਵਿਰੁਧ ਐਫ਼ਆਈਆਰ ਦਰਜ ਕਰਨ ਲਈ ਆਧਾਰ ਅਥਾਰਟੀ ਯੂਆਈਡੀਏਆਈ ਦੀ ਸਖ਼ਤ ਆਲੋਚਨਾ ਕੀਤੀ ਹੈ। ਸੰਸਥਾ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇ ਕੇ ਪਰਚਾ ਵਾਪਸ ਕਰਾਏ। ਜ਼ਿਕਰਯੋਗ ਹੈ ਕਿ ਆਧਾਰ ਜਾਰੀ ਕਰਨ ਵਾਲੀ ਅਥਾਰਟੀ ਦੇ ਉਪਨਿਰਦੇਸ਼ਕ ਦੀ ਸ਼ਿਕਾਇਤ 'ਤੇ ਦਰਜ ਪਰਚੇ ਵਿਚ ਟ੍ਰਿਬਿਊਨ ਦੀ ਪੱਤਰਕਾਰ ਰਚਨਾ ਖਹਿਰਾ ਦਾ ਨਾਮ ਸ਼ਾਮਲ ਹੈ ਜਿਸ ਨੇ ਇਸ ਮਾਮਲੇ ਦਾ ਪ੍ਰਗਟਾਵਾ ਅਪਣੇ ਅਖ਼ਬਾਰ ਵਿਚ ਕੀਤਾ ਸੀ। ਸੰਸਥਾ ਦੇ ਜਨਰਲ ਸਕੱਤਰ ਐਮ ਐਸ ਯਾਦਵ ਨੇ ਅਥਾਰਟੀ ਦੇ ਇਸ ਕਦਮ ਨੂੰ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿਤਾ ਹੈ। ਯਾਦਵ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਕਦਮ ਸਰਕਾਰੀ ਯੋਜਨਾਵਾਂ ਅਤੇ ਔਰਤ ਦੀ ਖੋਜੀ ਪੱਤਰਕਾਰੀ ਨੂੰ ਰੋਕਣ ਦੀ ਕੋਸ਼ਿਸ਼ ਹੈ।

ਜ਼ਿਕਰਯੋਗ ਹੈ ਕਿ ਐਫ਼ਆਈਆਰ ਦਰਜ ਕਰਾਉਣ ਕਾਰਨ ਆਲੋਚਕਾਂ ਦੇ ਨਿਸ਼ਾਨੇ 'ਤੇ ਆਉਣ ਮਗਰੋਂ ਅਥਾਰਟੀ ਨੇ ਕਿਹਾ ਹੈ ਕਿ ਇਹ ਪ੍ਰੈਸ ਦੀ ਆਜ਼ਾਦੀ ਦਾ ਸਨਮਾਨ ਕਰਦੀ ਹੈ। ਅਥਾਰਟੀ ਮੁਤਾਬਕ ਉਸ ਦੀ ਪੁਲਿਸ ਸ਼ਿਕਾਇਤ ਨੂੰ ਪੱਤਰਕਾਰ ਨੂੰ ਰੋਕਣ ਦੀ ਕੋਸ਼ਿਸ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ। ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਵੀ ਐਫ਼ਆਈਆਰ ਵਾਪਸ ਲੈਣ ਲਈ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ। ਆਧਾਰ ਡੇਟਾ ਲੀਕ ਮਾਮਲੇ ਵਿਚ ਤਕਨੀਕ ਅਤੇ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਸਰਕਾਰ ਪ੍ਰੈੱਸ ਦੀ ਆਜ਼ਾਦੀ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਗਿਆਤ ਇਕਾਈਆਂ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ। ਪ੍ਰਸਾਦ ਨੇ ਟਵਿਟਰ 'ਤੇ ਲਿਖਿਆ, 'ਸਰਕਾਰ ਭਾਰਤ ਦੇ ਵਿਕਾਸ ਲਈ ਪ੍ਰੈਸ ਦੀ ਆਜ਼ਾਦੀ ਅਤੇ ਆਧਾਰ ਦੀ ਸੁਰੱਖਿਆ ਪ੍ਰਤੀ ਵਚਨਬੱਧ ਹੈ। ਐਫ਼ਆਈਆਰ ਅਗਿਆਤ ਲੋਕਾਂ ਵਿਰੁਧ ਦਰਜ ਕੀਤੀ ਗਈ ਹੈ।' ਪ੍ਰਸਾਦ ਨੇ ਕਿਹਾ, 'ਮੈਂ ਯੂਆਈਡੀਏਆਈ ਨੂੰ ਸੁਝਾਅ ਦਿਤਾ ਹੈ ਕਿ ਉਹ ਟ੍ਰਿਬਿਊਨ ਅਤੇ ਉਸ ਦੀ ਪੱਤਰਕਾਰ ਨੂੰ ਪੁਲਿਸ ਨੂੰ ਹਰ ਸੰਭਵ ਮਦਦ ਦੇਣ ਲਈ ਕਹੇ ਤਾਕਿ ਅਸਲੀ ਦੋਸ਼ੀਆਂ ਦਾ ਪਤਾ ਲਾਇਆ ਜਾ ਸਕੇ। (ਏਜੰਸੀ)