ਨਵੀਂ
ਦਿੱਲੀ, 1 ਸਤੰਬਰ: ਸੁਪ੍ਰੀਮ ਕੋਰਟ ਨੇ ਅੱਜ ਕਿਹਾ ਕਿ ਲੋਕ ਸਭਾ ਸਪੀਕਰ ਵਲੋਂ ਆਧਾਰ ਬਿਲ
ਨੂੰ ਧਨ ਬਿਲ ਦੇ ਰੂਪ 'ਚ ਮਨਜ਼ੂਰ ਕੀਤੇ ਜਾਣ ਦੇ ਫ਼ੈਸਲੇ ਵਿਰੁਧ ਕਾਂਗਰਸੀ ਆਗੂ ਜੈਰਾਮ
ਰਮੇਸ਼ ਦੀ ਅਪੀਲ ਉਤੇ ਨਵੰਬਰ ਦੇ ਪਹਿਲੇ ਹਫ਼ਤੇ 'ਚ ਸੁਣਵਾਈ ਕੀਤੀ ਜਾਵੇਗੀ। ਤਿੰਨ ਮੈਂਬਰੀ
ਬੈਂਚ ਸਾਹਮਣ ਜੈਰਾਮ ਰਮੇਸ਼ ਦੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਇਸ ਮਾਮਲੇ ਦਾ ਜ਼ਿਕਰ ਕੀਤਾ
ਅਤੇ ਇਸ ਉਤੇ ਛੇਤੀ ਸੁਣਵਾਈ ਦੀ ਅਪੀਲ ਕੀਤੀ। ਸਿਖਰਲੀ ਅਦਾਲਤ ਨੇ ਫ਼ਰਵਰੀ 'ਚ ਟਿਪਣੀ
ਕੀਤੀ ਸੀ ਕਿ ਆਧਾਰ ਕਾਨੂੰਨ 'ਚ ਸੋਧ ਲਈ ਬਿਲ ਨੂੰ ਧਨ ਬਿਲ ਦੇ ਰੂਪ 'ਚ ਪ੍ਰਮਾਣਤ ਕਰਨ ਦੇ
ਲੋਕ ਸਭਾ ਸਪੀਕਰ ਦੇ ਫ਼ੈਸਲੇ ਨੂੰ ਰਮੇਸ਼ ਨੇ ਜਿਨ੍ਹਾਂ ਆਧਾਰ ਉਤੇ ਚੁਨੌਤੀ ਦਿਤੀ ਹੈ ਉਸ
ਤੋਂ ਉਹ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ। (ਪੀਟੀਆਈ)