ਅਧਿਆਪਕ ਜੋੜੇ ਨੂੰ ਵਿਆਹ ਵਾਲੇ ਦਿਨ ਹੀ ਕੱਢਿਆ ਨੌਕਰੀ ਤੋਂ, ਕਿਹਾ ਬੱਚਿਆਂ 'ਤੇ 'ਬੁਰਾ ਅਸਰ' ਪਵੇਗਾ

ਖ਼ਬਰਾਂ, ਰਾਸ਼ਟਰੀ

ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਕੰਮ ਕਰਨ ਵਾਲੇ ਇਕ ਅਧਿਆਪਕ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੇ ਦਿਨ ਬਰਖਾਸਤ ਕਰ ਦਿੱਤਾ ਗਿਆ। ਸਕੂਲ ਪ੍ਰਬੰਧਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ 'ਰੋਮਾਂਸ' ਵਿਦਿਆਰਥੀਆਂ 'ਤੇ ਬੁਰਾ ਪ੍ਰਭਾਵ ਪਾ ਸਕਦਾ ਹੈ। ਪਿਛਲੇ ਕਈ ਸਾਲਾਂ ਤੋਂ ਪਮਪੋਰ ਮੁਸਲਿਮ ਵਿੱਦਿਅਕ ਸੰਸਥਾ ਦੇ ਕ੍ਰਮਵਾਰ ਲੜਕਿਆਂ ਅਤੇ ਲੜਕੀਆਂ ਦੇ ਵਿੰਗਾਂ ਵਿਚ ਕੰਮ ਕਰ ਰਹੇ ਤਾਰਿਕ ਭੱਟ ਅਤੇ ਸੁਮਿਆ ਬਸ਼ੀਰ, ਪੁਲਵਾਮਾ ਦੇ ਤ੍ਰਾਲ ਕਸਬੇ ਦੇ ਵਸਨੀਕ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਕੂਲ ਪ੍ਰਬੰਧਨ ਨੇ ਉਹਨਾਂ ਨੂੰ ਸੇਵਾਵਾਂ ਤੋਂ 30 ਨਵੰਬਰ ਇੱਕਦਮ ਫਾਰਗ ਕਰ ਦਿੱਤਾ ਜਿਸ ਦਿਨ ਉਹਨਾਂ ਦੇ ਵਿਆਹ ਦੀਆਂ ਰਸਮਾਂ ਸਿਰੇ ਚੜ੍ਹੀਆਂ।  



ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਸ਼ੀਰ ਮਸੂਦੀ ਅਨੁਸਾਰ ਉਹ ਰੋਮਾਂਸ ਕਰ ਰਹੇ ਸਨ ਅਤੇ ਸਕੂਲ ਦੇ 2,000 ਵਿਦਿਆਰਥੀਆਂ ਅਤੇ 200 ਕਰਮਚਾਰੀਆਂ ਦੇ ਲਿਹਾਜ਼ ਨਾਲ ਅਜਿਹਾ ਕਰਨਾ ਠੀਕ ਨਹੀਂ। ਉਹਨਾਂ ਦਾ ਮੰਨਣਾ ਹੈ ਕਿ ਅਜਿਹਾ ਕਰਨਾ ਵਿਦਿਆਰਥੀਆਂ 'ਤੇ ਬੁਰਾ ਪ੍ਰਭਾਵ ਪਾ ਸਕਦਾ ਹੈ।



ਵਿਆਹ ਕਰਵਾਉਣ ਵਾਲੇ ਜੋੜੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਵਿਆਹ ਪ੍ਰੇਮ ਵਿਆਹ ਨਹੀਂ ਬਲਕਿ ਇੱਕ ਆਮ ਵਿਆਹ ਹੈ।  

ਜੋੜੇ ਨੇ ਸਕੂਲ ਮੈਨੇਜਮੈਂਟ ਦੇ "ਰੋਮਾਂਸਿਕ ਰਿਸ਼ਤੇ" ਦੇ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਕਹਿਣ ਦਾ ਮੁਕਾ ਹੀ ਨਹੀਂ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਨ ਕਰਕੇ ਉਹਨਾਂ ਦੇ ਚਰਿੱਤਰ 'ਤੇ ਧੱਬਾ ਲੱਗਿਆ ਹੈ।