ਅਹਿਮਦਾਬਾਦ ਬਣਿਆ ਭਾਰਤ ਦਾ ਪਹਿਲਾ 'ਵਿਸ਼ਵ ਵਿਰਾਸਤੀ ਸ਼ਹਿਰ'

ਖ਼ਬਰਾਂ, ਰਾਸ਼ਟਰੀ



ਅਹਿਮਦਾਬਾਦ, 2 ਸਤੰਬਰ : ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਨੂੰ ਯੂਨੈਸਕੋ ਨੇ ਭਾਰਤ ਦੇ ਪਹਿਲਾ ਵਿਸ਼ਵ ਵਿਰਾਸਤੀ ਸ਼ਹਿਰ ਵਜੋਂ ਅਪਣੀ ਸੂਚੀ 'ਚ ਸ਼ਾਮਲ ਕਰ ਲਿਆ ਹੈ। ਯੂਨੈਸਕੋ ਦੀ ਡਾਇਰੈਕਟਰ ਈਰੀਨਾ ਬੋਕੋਬਾ ਨੇ ਅਹਿਮਦਾਬਾਦ ਨੂੰ ਵਿਸ਼ਵ ਵਿਰਾਸਤ ਸ਼ਹਿਰ ਐਲਾਨਦਿਆਂ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੂੰ ਗਾਂਧੀਨਗਰ ਵਿਖੇ ਪ੍ਰਮਾਣ ਪੱਤਰ ਸੌਂਪਿਆ।
ਸੰਯੁਕਤ ਰਾਸ਼ਟਰ ਏਜੰਸੀ ਨੇ ਜੁਲਾਈ 'ਚ ਪੋਲੈਂਡ 'ਚ ਹੋਈ ਇਕ ਮੀਟਿੰਗ 'ਚ ਅਹਿਮਦਾਬਾਦ ਨੂੰ ਭਾਰਤ ਦਾ ਪਹਿਲਾ ਵਿਸ਼ਵ ਵਿਰਾਸਤ ਸ਼ਹਿਰ ਚੁਣਿਆ ਸੀ। ਰੁਪਾਣੀ ਨੇ ਪ੍ਰਮਾਣ ਪੱਤਰ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਇਹ ਗੁਜਰਾਤ ਦੇ ਲੋਕਾਂ ਲਈ ਖ਼ੁਸ਼ੀ ਦੀ ਗੱਲ ਹੈ। ਰਾਜ ਸਰਕਾਰ ਵਲੋਂ ਜਾਰੀ ਪ੍ਰੈੱਸ ਨੋਟ 'ਚ ਕਿਹਾ ਗਿਆ ਕਿ ਅਹਿਮਦਾਬਾਦ ਨੂੰ ਪਹਿਲਾਂ ਇਹ ਦਰਜਾ ਇਸ ਕਰ ਕੇ ਨਹੀਂ ਮਿਲਿਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਸ ਵਲ ਧਿਆਨ ਨਹੀਂ ਦਿਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2010 'ਚ ਗੁਜਰਾਤ ਦੇ ਮੁੱਖ ਮੰਤਰੀ ਹੋਣ ਸਮੇਂ ਇਹ ਸੁਪਨਾ ਵੇਖਿਆ ਸੀ। ਉਨ੍ਹਾਂ ਦਾ ਸ਼ਹਿਰ ਨੂੰ ਵਿਸ਼ਵ ਵਿਰਾਸਤ ਸ਼ਹਿਰ ਦਾ ਦਰਜਾ ਦਿਵਾਉਣ ਦਾ ਸੁਪਨਾ ਹੁਣ ਸਾਕਾਰ ਹੋ ਗਿਆ ਹੈ।                    (ਪੀਟੀਆਈ)