ਐਨ.ਐਸ.ਯੂ.ਆਈ. ਵਲੋਂ ਦਿਆਲ ਸਿੰਘ ਕਾਲਜ ਅੱਗੇ ਰੋਸ ਮੁਜ਼ਾਹਰਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਘੋਟਾਲਾ ਪ੍ਰਭਾਵਤ ਉਮੀਦਵਾਰਾਂ ਦੇ ਸਮਰਥਨ ਵਿਚ ਐਨ.ਐਸ.ਯੂ.ਆਈ ਨੇ ਦਿਆਲ ਸਿੰਘ ਕਾਲਜ ਤੋਂ ਲੈ ਕੇ ਐਸ.ਐਸ.ਸੀ ਦਫ਼ਤਰ ਤਕ ਰੋਸ ਮੁਜ਼ਾਹਰਾ ਕੀਤਾ ਗਿਆ। ਐਨ.ਐਸ.ਯੂ.ਆਈ ਨੇ ਇਹ ਮੁਜ਼ਾਹਰਾ ਐਸ.ਐਸ.ਸੀ ਵਿਚ ਹੋਈ ਕਥਿਤ ਰਿਸ਼ਵਤਖ਼ੋਰੀ ਦੇ ਮਾਮਲੇ ਖ਼ਿਲਾਫ਼ ਕੀਤਾ। ਮੁਜ਼ਾਹਰੇ ਦੀ ਅਗਵਾਈ ਐਨ.ਐਸ.ਯੂ.ਆਈ ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਕੀਤੀ ਗਈ।

ਤੁਹਾਨੂੰ ਦਸ ਦੇਈਏ ਕਿ ਫਿਰੋਜ਼ ਖਾਨ ਐਨ.ਐਸ.ਯੂ.ਆਈ ਦੀ ਪ੍ਰਧਾਨ ਵਜੋਂ 28 ਸਾਲ ਦੀ ਉਮਰ ਵਿਚ ਸਹੁੰ ਚੁਕੀ ਸੀ। ਨੌਜਵਾਨ ਲੀਡਰ ਵਜੋਂ ਉਨ੍ਹਾਂ ਨੇ ਐਨ.ਐਸ.ਯੂ.ਆਈ ਲਈ ਅਣਥੱਕ ਮਿਹਨਤਾਂ ਕੀਤੀਆਂ।