ਆਮ ਆਦਮੀ ਪਾਰਟੀ 2017 ‘ਚ ਆਈ ਅਰਸ਼ ਤੋਂ ਫਰਸ਼ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ 2017 ‘ਚ ਆਈ ਅਰਸ਼ ਤੋਂ ਫਰਸ਼ 'ਤੇ

ਆਮ ਆਦਮੀ ਪਾਰਟੀ 2017 ‘ਚ ਆਈ ਅਰਸ਼ ਤੋਂ ਫਰਸ਼ 'ਤੇ

 

ਪੰਜਾਬ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਆਏ ਨਤੀਜਿਆਂ ਦੇ ਕਰਨ  ਦਾ ਸਾਰੇ ਪਾਸੇ ਪੱਤਾ ਸਾਫ ਹੁੰਦਾ ਹੀ ਦਿਖ ਰਿਹਾ ਹੈ। ‘ਆਪ’ ਤਾਂ ਬਹੁਤ ਵੱਡੇ ਸੁਪਨੇ ਸਜਾਈ ਬੈਠੀ ਸੀ ਪਰ ਜਿਹੜੇ ਹਾਲ ਦੇ ਦਿਨਾਂ ‘ਚ ਨਤੀਜੇ ਆਏ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਲੋਕਾਂ ਦਾ ਭਰੋਸਾ ਇਸ ਪਾਰਟੀ ਤੋਂ ਉਠ ਗਿਆ ਹੈ।

 

ਆਮ ਲੋਕਾਂ ਦੀ ਗੱਲ ਕਰਨ ਵਾਲੀ , ਹੁਣ ਸਿਰਫ ਇਕ ਵਿਅਕਤੀ ਦੀ ਪਾਰਟੀ ਬਣ ਕੇ ਰਹਿ ਗਈ ਹੈ, ਕੇਜਰੀਵਾਲ ਦੀ ਮਨਮਾਨੀ, ਹਿਟਲਰ ਵਾਂਗੂ ਤਾਨਸ਼ਾਹੀ ਨੀਤੀਆਂ ਕਾਰਨ ਪਾਰਟੀ ਚੋਟੀ ਤੋ ਹੇਠਾਂ ਆ ਗਈ ਹੈ। ਕਿਸੇ ਵੇਲੇ ਭਾਜਪਾ ਪਾਰਟੀ ਨੂੰ ਦਿੱਲੀ ‘ਚ ਪਟਕਣੀ ਦੇਣ ਵਾਲੀ ਪਾਰਟੀ ਅੱਜ ਆਪਣੇ ਘਰ ਵਿੱਚ ਪ੍ਰਦਰਸ਼ਨ ਕਰਨ ਤੋਂ ਅਸਮਰੱਥ ਜਾਪਦੀ ਹੈ, ਜਾ ਕਹਿ ਲੋ ਵੀ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਪਹਿਲਾਂ ਤੋ ਹੀ ਆਪਣੀ ਜਿੱਤ ਤੈਅ ਮੰਨ ਕੇ ਜਸ਼ਨ ਮਨਾ ਰਹੇ ਕੁਝ ਨੇਤਾਵਾਂ ਦੀਆਂ ਆਸਾਂ ਤੋ ਬਿਲਕੁਲ ਉਲਟ ਚੋਣ ਨਤੀਜੇ ਆਏ।

 

ਦਰਅਸਲ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਹੁਣ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਪਵੇਗਾ, ਪਰ ਹੋਇਆ ਬਿਲਕੁਲ ਉਲਟ ਕੇਜਰੀਵਾਲ ਨੇ ਕੁਝ ਕਰਨ ਦੀ ਬਜਾਏ ਸਾਰਾ ਮਾੜੇ ਕੰਮਾਂ ਦਾ ਠੀਕਰਾ ਕੇਂਦਰ ਸਰਕਾਰ ਤੇ ਭੰਨਣਾ ਸ਼ੁਰੂ ਕਰ ਦਿੱਤਾ। ਕੇਜਰੀਵਾਲ ਨੂੰ ਜਾਪਦਾ ਸੀ ਕਿ ਦਿੱਲੀ ‘ਚ ਉਨ੍ਹਾਂ ਦੇ ਪੱਖ ਵਿੱਚ ਚੱਲੀ ਹੋਈ ਹਵਾ, ਪੰਜਾਬ ਵਿੱਚ ਹਨੇਰੀ ਦਾ ਰੂਪ ਧਾਰ ਲਵੇਗੀ ਤੇ ਸਾਨੂੰ ਉਥੋਂ ਦੇ ਸਥਾਨਕ ਨੇਤਾਵਾਂ ਦੀ ਕੋਈ ਲੋੜ ਨਹੀ ਪਵੇਗੀ। ਇਸ ਲਈ ਉਸਨੇ ਪੰਜਾਬ ਵਿੱਚ ਕਈ ਅਜਿਹੀਆਂ ਗਲਤੀਆਂ ਕੀਤੀਆਂ, ਜੋ ਪੰਜਾਬ ਦੇ ਲੋਕਾਂ ਨੂੰ ਸਹਿਣ ਨਾ ਹੋਈਆਂ। ਪੰਜਾਬ ਦੇ ਸਮਝਦਾਰ ਲੋਕਾਂ ਨੇ ‘ਕੁੜ ਕੁੜ ਕਿਤੇ ਤੇ ਆਂਡੇ ਕਿਤੇ’ ਵਾਲੀ ਨੀਤੀ ਤੇ ਕੰਮ ਕੀਤਾ।

 

ਇਸ ਵਾਰ ਪੰਜਾਬ ਦੀਆ ਨਗਰ ਕੌਂਸ਼ਲ ਦੀਆ ਵੋਟਾਂ ਦੇ ਵਿਚ ਨਤੀਜ਼ੇ ਜਿਸ ਤਰ੍ਹਾਂ ਪਾਰਟੀ ਵੱਲੋਂ ਕਹੇ ਜਾ ਰਹੇ ਸੀ ਉਸ ਤੋਂ ਬਿਲਕੁਲ ਹੀ ਉਲਟ ਹਨ। ਇੰਝ ਜਾਪ ਰਿਹਾ ਹੈ ਜਿਵੇਂ ਇਹ ਪਾਰਟੀ ਨੈਸ਼ਨਲ ਪੱਧਰ ਦੀ ਨਹੀਂ ਲੋਕਲ ਪੱਧਰ ਦੀ ਹੋੋ ਕਿ ਰਹਿ ਗਈ ਹੋਵੇ। ਆਮ ਆਮਦੀ ਪਾਰਟੀ ਦੀਆ ਤਾਂ ਜਿਆਦਾ ਥਾਵਾਂ ਤੇ ਜ਼ਮਾਨਤਾਂ ਹੀ ਜਬਤ ਹੋਈਆਂ ਹਨ।

 

ਅੰਨਾ ਹਜ਼ਾਰੇ ਵੱਲੋਂ ਕੀਤੇ ਗਏ ਅੰਦੋਲਨ ਦੇ ਬਾਅਦ ਹੋਂਦ ਵਿਚ ਆਈ ‘ਆਮ ਆਦਮੀ ਪਾਰਟੀ’ ਵੈਸੇ ਤਾਂ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਪਰ ‘ਸਾਲ-2017’ ਇਸ ਪਾਰਟੀ ਲਈ ਬੇਹੱਦ ਮਾੜਾ ਸਿੱਧ ਹੋਇਆ ਹੈ। ਇਸ ਸਾਲ ਦੌਰਾਨ ਭਾਵੇਂ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਦਰਜਾ ਹਾਸਲ ਕਰ ਕੇ ਪੰਜਾਬ ਅੰਦਰ ਇਤਿਹਾਸ ਸਿਰਜਿਆ ਹੈ ਪਰ ਸਮੁੱਚੇ ਵਰ੍ਹੇ ਦੌਰਾਨ ਆਏ ਵੱਡੇ ਉਤਰਾਵਾਂ-ਚੜ੍ਹਾਵਾਂ ਦੇ ਦੌਰ ‘ਚ ਇਸ ਪਾਰਟੀ ਦਾ ‘ਝਾੜੂ’ ਲਗਾਤਾਰ ਬਿਖਰਦਾ ਹੀ ਗਿਆ ਹੈ।

 

‘ਆਮ ਆਦਮੀ ਪਾਰਟੀ’ ਨੇ ਭਾਵੇ ਦਿਲੀ ਦੇ ਵਿਚ ਭਾਵੇ ਜਿੱਤ ਹਾਸਿਲ ਕੀਤੀ ਪਰ ਸਮੇਂ ਤੇ ਪਾਰਟੀ ਦੇ ਕਿਸੇ ਨਾ ਕਿਸੇ ਨੇਤਾ ਦੇ ਉੱਪਰ ਵੱਖ ਵੱਖ ਤਰਾਂ ਦੇ ਇਲਜ਼ਾਮ ਲੱਗਦੇ ਰਹੇ ਜਿਸ ਕਰਨ ਲੋਕ ਦਾ ਵਿਸ਼ਵਾਸ ਘਟਦਾ ਰਿਹਾ ਹੀ ਹਾਲ ਗੁਜਰਾਤ, ਹਿਮਾਚਲ ਪ੍ਰਦੇਸ਼, ਅਤੇ ਪੰਜਾਬ ਚ ਹੋਈਆਂ ਚੋਣਾਂ ਦੇ ਦੋਰਾਨ ਦੇਖਣ ਨੂੰ ਮਿਲਿਆ| ਆਪਣੀਆਂ ਗ਼ਲਤ ਨੀਤੀਆ ਦੇ ਕਰਨ ਵੀ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ| ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀ ਵਿਗੜਿਆ, ਵਕਤ ਰਹਿੰਦਿਆਂ ਜੇਕਰ ਆਮ ਪਾਰਟੀ ਨੇ ਗਲਤ ਨੀਤੀਆਂ ਦੀ ਘੋਖ ਨਾ ਕੀਤੀ ਤਾਂ ਜੋ ਹੱਥ ਵਿੱਚ ਹੈ, ਉਹ ਵੀ ਜਾਂਦਾ ਹੀ ਲੱਗੇਗਾ।