ਆਮ ਆਦਮੀ ‘ਤੇ ਫਿਰ ਪਈ GST ਦੀ ਮਾਰ, ਦਵਾਈਆਂ ਹੋਈਆਂ ਮਹਿੰਗੀਆਂ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਦੀਆਂ ਮੁਸ਼ਕਿਲਾਂ ਦਿਨੋ ਦਿਨ ਵਧੀ ਜਾ ਰਹੀਆਂ ਹਨ ਸਰਕਾਰ ਵੱਲੋਂ ਗੂਡਸ ਐਂਡ ਸਰਵਿਸ ਟੈਕਸ ਯਾਨੀ ਜੀ.ਐੱਸ.ਟੀ. ਨੇ ਮਰੀਜਾਂ ਦੇ ਨਾਲ-ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਵੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦਰਅਸਲ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਕਈ ਦਵਾਈ ਕੰਪਨੀਆਂ ਨੇ ਕੀਮਤਾਂ ਵਧਾ ਦਿੱਤੀਆਂ ਹਨ।

ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਕੁਝ ਕੰਪਨੀਆਂ ਨੇ ਪਹਿਲੇ ਮੁਨਾਫ਼ਾ ਘੱਟ ਕੀਤਾ ਪਰ ਹੁਣ ਕੰਪਨੀਆਂ ਨੇ ਐੱਮ.ਆਰ.ਪੀ. ਵਧਾ ਕੇ ਇਸ ਦੀ ਭਰਪਾਈ ਕਰਨਾ ਸ਼ੁਰੂ ਕਰ ਦਿੱਤਾ। ਦਵਾਈ ਕੰਪਨੀਆਂ ਨੇ ਕਈ ਕੀਮਤਾਂ ‘ਚ 10 ਤੋਂ 20 ਫੀਸਦੀ ਤਕ ਵਾਧਾ ਕੀਤਾ ਹੈ। ਜੀ.ਐੱਸ.ਟੀ. ‘ਚ ਸਰਕਾਰ ਨੇ ਵੱਖ-ਵੱਖ ਕੈਟੇਗਰੀ ਤਹਿਤ ਵੱਖ-ਵੱਖ ਟੈਕਸ ਲੱਗਾਇਆ ਹੈ। ਲਾਈਫ ਸੇਵਿੰਗ ਡਰਗ ‘ਤੇ 5, ਜਨਰਲ ਕੈਟੇਗਰੀ ‘ਤੇ 12 ਫੀਸਦੀ ਜੀ.ਐੱਸ.ਟੀ. ਲੱਗਾਇਆ ਹੈ। ਜਦਕਿ ਪ੍ਰੋਟੀਨ, ਨਿਊਟਰੀਸ਼ਿਅਨ ਟੈਬਲੇਟ, ਸੀਰਪ ਅਤੇ ਹੋਰ ਪ੍ਰੋਡਕਟ ‘ਤੇ 28 ਫੀਸਦੀ ਜੀ.ਐੱਸ.ਟੀ. ਲਗਾਇਆ ਹੈ। ਦੱਸ ਦੇਈਏ ਕਿ ਹਾਲਹਿ ‘ਚ ਹੋਈ ਬੈਠਕ ਵਿੱਚ ਜੀਐੱਸਟੀ ਦੇ ਤਹਿਤ 176 ਉਤਪਾਦਾਂ ਦਾ ਰੇਟ ਘਟਾਉਣ ਤੋਂ ਬਾਅਦ ਜੀਐਸਟੀ ਪਰੀਸ਼ਦ ਹੁਣ ਵਾਸ਼ਿੰਗ ਮਸ਼ੀਨ ਸਮੇਤ ਕਈ ਹੋਰ ਉਤਪਾਦਾਂ ਨੂੰ ਸਸਤਾ ਕਰਨ ਦੀ ਤਿਆਰੀ ਕਰ ਰਹੀ ਹੈ | ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ ਕਈ ਹੋਰ ਬਦਲਾਅ ਜੀਐੱਸਟੀ ‘ਚ ਕੀਤੇ ਜਾਣ ਦੇ ਸੰਕੇਤ ਹਨ |

28 ਫ਼ੀਸਦੀ ਵਾਲੇ ਸਲੈਬ ਵਿੱਚ ਹੁਣ 228 ਵਸਤੂਆਂ ਨਹੀਂ ਸਿਰਫ 50 ਵਸਤੂਆਂ ਹੀ ਰਹਿ ਗਈਆਂ ਹਨ। ਇਸ ਵਿੱਚ ਹੁਣ ਪਾਨ ਮਸਾਲਾ, ਸਾਫਟ ਡਰਿੰਕ, ਤੰਬਾਕੂ, ਸਿਗਰਟ, ਸੀਮੇਂਟ, ਪੇਂਟ, ਏਅਰ ਕੰਡੀਸ਼ਨਰ, ਪਰਫਿਊਮ, ਵੈਕਿਊਮ ਕਲੀਨਰ, ਫਰਿਜ, ਵਾਸ਼ਿੰਗ ਮਸ਼ੀਨਾਂ, ਕਾਰਾਂ, ਦੋਪਹੀਆ ਵਾਹਨ ਅਤੇ ਜਹਾਜ਼ ਇਸ ਸਲੈਬ ਵਿੱਚ ਰਹਿਣਗੇ। ਬਿਜਲੀ ਕੰਟਰੋਲ, ਡਿਸਟ੍ਰੀਬਿਊਸ਼ਨ ਲਈ ਬਿਜਲੀ ਬੋਰਡ ਦੇ ਪੈਨਲ, ਕੰਸੋਲ, ਕੇਬਲ, ਇੰਸੂਲੇਟਡ ਕੰਡਕਟਰ, ਬਿਜਲੀ ਇੰਸੂਲੇਟਰ, ਬਿਜਲੀ ਪਲੱਗ, ਸਵਿਚ, ਸਾਕੇਟ, ਫਿਊਜ, ਰਿਲੇ, ਟਰੰਕ ( ਲੋਹੇ ਦੀ ਸੰਦੂਕੜੀ ), ਸੂਟਕੇਸ , ਬ੍ਰੀਫਕੇਸ , ਟ੍ਰੈਵਲਿੰਗ ਬੈਗ, ਹੈਂਡਬੈਗ, ਸ਼ੈਂਪੂ ਹੇਅਰ ਕਰੀਮ, ਹੇਅਰ ਡਾਈ, ਲੈਂਪ ਅਤੇ ਲਾਇਟ ਫਿਟਿੰਗ ਦਾ ਸਾਮਾਨ, ਸ਼ੇਵਿੰਗ ਦਾ ਸਾਮਾਨ, ਪਰਫਿਊਮ, ਮੇਕਅੱਪ ਦਾ ਸਾਮਾਨ, ਪੱਖੇ, ਪੰਪ,

ਪਲਾਸਟਿਕ ਦਾ ਸਾਮਾਨ, ਸ਼ਾਵਰ, ਵਾਸ਼ਬੇਸਨ, ਸੀਟਸ ਦੇ ਸਾਮਾਨ, ਪਲਾਸਟਿਕ ਦਾ ਸੈਂਨਟਰੀ ਦਾ ਸਮਾਨ, ਸਾਰੇ ਪ੍ਰਕਾਰ ਦੀਆਂ ਟਾਇਲਾਂ, ਰੇਜਰ ਅਤੇ ਰੇਜਰ ਬਲੇਡ, ਬੋਰਡ, ਸੀਟਸ ਜਿਵੇਂ ਪਲਾਸਟਿਕ ਦਾ ਸਾਮਾਨ, ਪਲਾਸਟਿਕ/ ਫਾਇਬਰ ਬੋਰਡ, ਪਲਾਈਵੁੱਡ, ਲੱਕੜੀ ਨਾਲ ਬਣਿਆ ਸਾਮਾਨ, ਲੱਕੜੀ ਦਾ ਫਰੇਮ, ਫਰਨੀਚਰ, ਗੱਦੇ ਅਤੇ ਬਿਸਤਰੇ, ਸਫਾਈ ਵਿੱਚ ਇਸਤੇਮਾਲ ਹੋਣ ਵਾਲੇ ਸਾਮਾਨ, ਸਟੋਵ, ਕੁੱਕਰ, ਕੱਪੜੇ, ਸੰਗਮਰਮਰ, ਗ੍ਰੇਨਾਇਟ ਦਾ ਬਣਿਆ ਸਾਮਾਨ, ਘੜੀਆਂ, ਸੀਮੇਂਟ, ਕੰਕਰੀਟ ਅਤੇ ਨਕਲੀ ਪੱਥਰ ਨਾਲ ਬਣਿਆ ਸਾਮਾਨ।

ਵਾਲ ਪੇਪਰ, ਗਲਾਸ ਦੇ ਸਾਰੇ ਪ੍ਰਕਾਰ ਦੇ ਸਾਮਾਨ, ਬਿਜਲੀ ਵੇਟ ਮਸ਼ੀਨ, ਬੁਲਡੋਜਰਸ, ਲੋਡਰ , ਰੋਡ ਰੋਲਰਸ, ਕੂਲਿੰਗ ਟਾਵਰ, ਰੇਡੀਓ ਅਤੇ ਟੀਵੀ, ਬਿਜਲੀ ਸਮੱਗਰੀ, ਸਾਉਂਡ ਰਿਕਾਰਡਿੰਗ ਸਮੱਗਰੀ, ਹਰ ਤਰ੍ਹਾਂ ਦੀ ਸੰਗੀਤ ਸਮੱਗਰੀ ਅਤੇ ਉਸ ਨਾਲ ਜੁੜਿਆ ਸਾਮਾਨ, ਫੁੱਲ, ਪੱਤੇ, ਮੱਖਣ, ਚਰਬੀ ਅਤੇ ਤੇਲ, ਚਾਕਲੇਟ , ਬਬਲਗਮ, ਰਬਰ ਟਿਊਬ ਅਤੇ ਰਬਰ ਦਾ ਬਣਿਆ ਹਰ ਤਰ੍ਹਾਂ ਦਾ ਸਾਮਾਨ, ਐਨਕਾਂ ਅਤੇ ਦੂਰਬੀਨ।ਰੋਗੀਆਂ ਨੂੰ ਦਿੱਤਾ ਜਾਣ ਵਾਲਾ ਭੋਜਨ , ਪ੍ਰਿੰਟਿੰਗ ਸਿਆਹੀ, ਟੋਪੀ, ਖੇਤੀਬਾੜੀ, ਬਾਗਵਾਨੀ ਤੇ ਕਟਾਈ ਨਾਲ ਜੁੜੀ ਮਸ਼ੀਨਰੀ ਦਾ ਸਾਮਾਨ, ਜੂਟ, ਕੋਟਨ ਦੇ ਬਣੇ ਹੈਂਡ ਬੈਗ ਅਤੇ ਸ਼ਾਪਿੰਗ ਬੈਗ, ਰਿਫਾਇੰਡ ਸ਼ੂਗਰ ਅਤੇ ਸ਼ੂਗਰ ਕਿਊਬ, ਗਾੜਾ ਕੀਤਾ ਹੋਇਆ ਦੁੱਧ, ਪਾਸਤਾ ਅਤੇ ਸਿਲਾਈ ਮਸ਼ੀਨ ਦਾ ਸਾਮਾਨ।ਹੁਣ ਇਨਾਂ ਵਸਤੂਆਂ ਉੱਤੇ18 ਦੀ ਬਜਾਏ ਲੱਗੇਗਾ ਸਿਰਫ 5 ਫੀਸਦੀ ਜੀਐੱਸਟੀ ਚਟਣੀ ਪਾਊਡਰ, ਪੀਨਟ ਚਿੱਕੀ, ਸੀਸਮ ਚਿੱਕੀ, ਰਿਓੜੀ , ਤੀਲ-ਰਿਓੜੀ, ਬਦਾਮ, ਕਾਜੂ ਕਤਲੀ, ਮੂੰਗਫਲੀ ਦਾ ਗੱਟਾ, ਨਾਰੀਅਲ ਦਾ ਚੂਰਾ, ਇਡਲੀ ਅਤੇ ਡੋਸਾ, ਕਪਾਹ ਦੇ ਬਣੇ ਹੋਏ ਕੱਪੜੇ, ਤਿਆਰ ਚਮੜਾ, ਚਮੜੇ ਤੋਂ ਬਣਿਆ ਸਾਮਾਨ।