ਆਮਦਨ ਵਿਭਾਗ ਵਲੋਂ 61 ਕਰੋੜ ਰੁਪਏ ਦਾ ਕਾਲਾ ਧਨ ਅਤੇ ਸੋਨਾ ਜ਼ਬਤ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 11 ਜਨਵਰੀ : ਆਮਦਨ ਕਰ ਵਿਭਾਗ ਨੇ ਕਾਲੇ ਧਨ ਵਿਰੁਧ ਅਪਣੀ ਮੁਹਿੰਮ ਤਹਿਤ ਅੱਜ ਕੌਮੀ ਰਾਜਧਾਨੀ ਵਿਚ ਨਾਜਾਇਜ਼ ਨਿਜੀ ਤਿਜੋਰੀਆਂ ਵਿਚੋਂ ਗਹਿਣੇ ਅਤੇ ਨਕਦੀ ਜ਼ਬਤ ਕੀਤੀ ਜਿਸ ਦਾ ਮੁਲ 20 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਨੂੰ ਮਿਲਾ ਕੇ ਹੁਣ ਤਕ 61 ਕਰੋੜ ਤੋਂ ਵੱਧ ਦਾ ਕਥਿਤ ਕਾਲਾ ਧਨ ਬਰਾਮਦ ਕੀਤਾ ਜਾ ਚੁਕਾ ਹੈ। ਪਿਛਲੇ ਹਫ਼ਤੇ ਵਿਭਾਗ ਨੇ ਦਿੱਲੀ ਦੇ ਸਾਊਥ ਐਕਸਟੈਂਸ਼ਨ ਖੇਤਰ ਵਿਚ ਵੱਖ ਵੱਖ ਲਾਕਰਾਂ ਵਿਚੋਂ ਬੇਹਿਸਾਬ ਨਕਦੀ ਅਤੇ 41 ਕਰੋੜ ਰੁਪਏ ਮੁਲ ਦਾ ਸੋਨਾ ਬਰਾਮਦ ਕੀਤਾ ਸੀ।