ਅਮਰੀਕੀ ਹਵਾਈ ਫ਼ੌਜ ਮੁਖੀ ਨੇ ਦੇਸ਼ ਅੰਦਰ ਬਣੇ 'ਤੇਜਸ' 'ਚ ਭਰੀ ਉਡਾਣ

ਖ਼ਬਰਾਂ, ਰਾਸ਼ਟਰੀ

ਜੋਧਪੁਰ, 3 ਫ਼ਰਵਰੀ: ਅਮਰੀਕੀ ਹਵਾਈ ਫ਼ੌਜ ਮੁਖੀ ਜਨਰਲ ਡੇਵਿਡ ਐਲ. ਗੋਲਡਫ਼ੇਨ ਨੇ ਭਾਰਤ 'ਚ ਬਣੇ ਹਲਕੇ ਲੜਾਕੂ ਜਹਾਜ਼ (ਐਲ.ਸੀ.ਏ.) 'ਤੇਜਸ' 'ਚ ਅੱਜ ਇਥੇ ਹਵਾਈ ਫ਼ੌਜ ਦੇ ਅੱਡੇ 'ਤੇ ਉਡਾਨ ਭਰੀ। ਰਖਿਆ ਅਧਿਕਾਰੀਆਂ ਨੇ ਦਸਿਆ ਕਿ 'ਅਮਰੀਕੀ ਹਵਾਈ ਫ਼ੌਜ ਦੇ ਚੀਫ਼ ਆਫ਼ ਸਟਾਫ਼'' ਜਨਰਲ ਗੋਲਡਫ਼ੇਨ ਦੇ ਨਾਲ ਹਵਾਈ ਵਾਇਸ ਮਾਰਸ਼ਲ ਏ.ਪੀ. ਸਿੰਘ ਸਹਿ-ਪਾਇਲਟ ਵਜੋਂ ਸਨ। ਇਹ ਜਾਣਕਾਰੀ ਹਵਾਈ ਫ਼ੌਜ ਨੇ ਟਵਿੱਟਰ ਜ਼ਰੀਏ ਦਿਤੀ ਹੈ। ਗੋਲਡਫ਼ੇਨ ਨੇ ਕਲ ਹਵਾਈ ਫ਼ੌਜ ਮੁਲਾਜ਼ਮਾਂ ਅਤੇ ਪਾਇਲਟ ਨਾਲ ਹਵਾਈ ਫ਼ੌਜ ਅੱਡੇ 'ਤੇ ਗੱਲਬਾਤ ਕੀਤੀ ਸੀ।