ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਸੁਰੱਖਿਆਬਲਾਂ ਅਤੇ ਅੱਤਵਾਦੀਆਂ ਦੇ ਵਿਚ ਹੋਈ ਮੁੱਠਭੇੜ ਵਿਚ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਮੁੱਠਭੇੜ ਜਿਲ੍ਹੇ ਦੇ ਲਾਰਨੂ ਇਲਾਕੇ ਦੇ ਕੋਕੇਰਨਾਗ ਵਿਚ ਉਸ ਸਮੇਂ ਹੋਈ ਜਦੋਂ ਸੁਰੱਖਿਆਬਲਾਂ ਨੂੰ ਉੱਥੇ 2 ਤੋਂ ਤਿੰਨ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਮਿਲੀ ਸੀ। ਜਿਸਦੇ ਬਾਅਦ ਕੀਤੀ ਗਈ ਕਾਰਵਾਈ ਵਿੱਚ ਦੋਨਾਂ ਵੱਲੋਂ ਫਾਇਰਿੰਗ ਹੋਈ। ਸੁਰੱਖਿਆਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਦੋਨਾਂ ਵੱਲੋਂ ਗੋਲੀਬਾਰੀ ਜਾਰੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲਾਰਨੂ ਵਿਚ ਜੰਗਲਾਂ ਵਿਚ ਅੱਤਵਾਦੀ ਛਿਪੇ ਹੋ ਸਕਦੇ ਹਨ। ਇਸ ਲਈ ਆਪਰੇਸ਼ਨ ਹੁਣ ਵੀ ਜਾਰੀ ਹੈ। ਹੁਣ ਦੀ ਅਪਡੇਟ ਵਿਚ 2 ਅੱਤਵਾਦੀ ਮਾਰੇ ਜਾ ਚੁੱਕੇ ਹੈ ਪਰ ਮ੍ਰਿਤਕ ਸਰੀਰ ਹੁਣ ਤੱਕ ਇਕ ਅੱਤਵਾਦੀ ਦਾ ਹੀ ਮਿਲ ਸਕਿਆ। ਮੁੱਠਭੇੜ ਵਿਚ ਸੁਰੱਖਿਆਬਲਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਆਈਜੀ ਪੁਲਿਸ ਦੇ ਮੁਤਾਬਕ ਇਸ ਆਪਰੇਸ਼ਨ ਵਿਚ ਸਮਾਂ ਲੱਗ ਸਕਦਾ ਹੈ।